- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸਿਆਮ ਪਰਿਵਾਰ ਤਾਲੀ ਕੀਰਤਨ ਮੰਡਲ

ਪੱਤਰ ਪ੍ਰੇਰਕ ਪੰਜਾਬੀ ਜਾਗਰਣ
ਮਾਨਸਾ
ਸ਼੍ਰੀ ਸ਼ਿਆਮ ਪਰਿਵਾਰ ਤਾਲੀ ਕੀਰਤਨ ਮੰਡਲ ਵੱਲੋਂ ਦੁਆਰਸੀ ਦੇ ਸ਼ੁਭ ਮੌਕੇ ਤੇ ਸ਼੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸ਼ੰਕੀਰਤਨ ਕਰਵਾਇਆ। ਇਸ ਮੌਕੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਅਜੈ ਜਿਊਲਰਜ਼ ਨੇ ਆਪਣੇ ਪਰਿਵਾਰ ਸਮੇਤ ਕੀਤੀ। ਪੂਜਨ ਦੀ ਰਸਮ ਮੰਦਰ ਦੇ ਪੁਜਾਰੀ ਨੇ ਨਿਭਾਈ। ਇਸ ਸੰਕੀਰਤਨ ਦੀ ਸ਼ੁਰੂਆਤ, ਸਤੀਸ਼ ਹੋਂਡਾ ਤੇ ਅੰਗਰੇਜ਼ ਨੇ ਨੀਤਾਸ ਨੀਸ਼ੂ ਨੇ ਗਣੇਸ ਬੰਧਨਾਂ ਨਾਲ ਕੀਤੀ। ਇਸ ਮੌਕੇ ਹਿੰਦੂਸਤਾਨ ਦੇ ਮਸ਼ਹੂਰ ਭਜਨ ਗਾਇਕ ਸਾਗਰ ਗੁਪਤਾ ਦਿੱਲੀ ਤੋ ਬਾਬਾ ਸਿਆਮ ਦੇ ਭਜਨ ਗਾਕੇ ਭਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਉਨ੍ਹਾਂ ਨੇ ਭਜਨ ਗਾਕੇ ਭਗਤਾਂ ਨੂੰ ਨਿਹਾਲ ਕੀਤਾ। ਸ੍ਰੀ ਸ਼ਿਆਮ ਖਾਟੂ ਜੀ ਦਾ ਸਿੰਗਾਰ ਭਗਤਾਂ ਲਈ ਖਿੱਚ ਦਾ ਕੇਦਰ ਬਣਿਆ ਰਿਹਾ ਤੇ ਭਗਤਾਂ ਦੀਆਂ ਲੰਮੀਆਂ ਲਾਇਨਾਂ ਲੱਗੀਆਂ ਰਹੀਆਂ ਤੇ ਭਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਮੰਦਰ ਨੂੰ ਸਜਾਇਆ ਹੋਇਆ ਸੀ, ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਨੇ ਬਾਖੂਬੀ ਨਿਭਾਈ। ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਖੀਰ ਵਿਚ ਆਰਤੀ ਕਰਕੇ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਵਿਸ਼ੇਸ ਤੌਰ ’ਤੇ ਕਰੀਮੀ ਗਰਗ ਹਰਿਆਣਾ ਵਿਚੋਂ ਐੱਸਸੀਐੱਸ ਅਫਸਰ ਬਣੀ ਨੇ ਚੌਥਾ ਰੈਂਕ ਲੈਕੇ ਮਾਨਸਾ ਦਾ ਨਾਮ ਰੌਸ਼ਨ ਕਰਨ ਤੇ ਮੰਡਲ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਇਸ ਮੌਕੇ ਸ਼ਾਮ ਪ੍ਰੇਮੀਆ ਵੱਲੋਂ ਕੜ੍ਹੀ ਚਾਵਲ ਦਾ ਲੰਗਰ ਲਾਇਆ ਗਿਆ। ਇਸ ਮੌਕੇ ਮੰਡਲ ਦੇ ਸਮੂਹ ਮੈਂਬਰ ਹਾਜ਼ਰ ਸਨ।