ਸਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ ਕਰਵਾਇਆ ਸ਼੍ਰੀ ਸਿਆਮ ਪਰਿਵਾਰ ਤਾਲੀ ਕੀਰਤਨ
Publish Date: Thu, 24 Sep 2026 06:29 PM (IST)
Updated Date: Fri, 25 Sep 2026 04:09 AM (IST)
ਫ਼ੋਟੋ : 03 ਐਮਏਐਨ ਕੈਪਸ਼ਨ : ਚੇਅਰਮੈਨ ਚੁਸਪਿੰਦਰ ਵੀਰ ਚਹਿਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ। ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਆਮ ਪਰਿਵਾਰ ਤਾਲੀ ਕੀਰਤਨ ਮੰਡਲ ਵੱਲੋਂ ਦੁਆਰਸੀ ਦੇ ਸ਼ੁਭ ਮੌਕੇ ਤੇ ਸ੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਨਰੇਸ ਗੋੋਇਲ ਤੇ ਕਮਲ ਗੋਇਲ ਨੇ ਆਪਣੇ ਪਰਿਵਾਰ ਸਮੇਤ ਕੀਤੀ । ਪੂਜਨ ਦੀ ਰਸਮ ਮੰਦਰ ਦੇ ਪੁਜਾਰੀ ਨੇ ਨਿਭਾਈ। ਇਸ ਸੰਕੀਰਤਨ ਦੀ ਸੁਰੂਆਤ ਨੀਸੂ, ਸਤੀਸ ਹਾਂਡਾ ਤੇ ਅੰਗਰੇਜ਼ ਤੇ ਹੈਪੀ ਨੇ ਗਣੇਸ਼ ਬੰਧਨਾਂ ਨਾਲ ਕੀਤੀ। ਇਸ ਮੌਕੇ ਹਿੰਦੂਸਤਾਨ ਦੇ ਮਸ਼ਹੂਰ ਭਜਨ ਗਾਇਕ ਲੁਕੇਸ ਲੰਡੂ ਤੋ ਬਾਬਾ ਸਿਆਮ ਦੇ ਭਜਨ ਗਾਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉਨ੍ਹਾਂ ਨੇ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਚੁਸਪਿੰਦਰ ਵੀਰ ਚਹਿਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਸ਼ੇਸ ਤੌਰ ਤੇ ਪਹੁੰਚੇ। ਸ੍ਰੀ ਸਿਆਮ ਖਾਟੂ ਜੀ ਦਾ ਸਿੰਗਾਰ ਭਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਭਗਤਾਂ ਦੀਆਂ ਲੰਮੀਆਂ ਲਾਇਨਾਂ ਲੱਗੀਆਂ ਰਹੀਆਂ ਤੇ ਭਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਮੰਦਰ ਨੂੰ ਸਜਾਇਆ ਹੋਇਆ ਸੀ। ਸਟੇਜ ਸਕੱਤਰ ਦੀ ਭੂਮਿਕਾ ਰਾਕੇਸ ਬਿੱਟੂ ਨੇ ਬਾਖੂਬੀ ਨਿਭਾਈ। ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਖੀਰ ’ਚ ਆਰਤੀ ਕਰ ਕੇ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਪੂਰੀ ਛੋਲੇ ਦਾ ਲੰਗਰ ਸ਼ਿਆਮ ਪ੍ਰੇਮੀਆ ਨੇ ਲਾਇਆ। ਇਸ ਮੌਕੇ ਮੰਡਲ ਦੇ ਸਮੂਹ ਮੈਂਬਰ ਹਾਜ਼ਰ ਸਨ।