ਖਾਟੂ ਸਿਆਮ ਜੀ ਦਾ ਵਿਸ਼ਾਲ ਸੰਕੀਰਤਨ ਕਰਵਾਇਆ ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋਂ
Publish Date: Fri, 23 Oct 2026 05:13 PM (IST)
Updated Date: Sat, 24 Oct 2026 04:00 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਵਿਖੇ ਇਕਾਦਸ਼ੀ ਦੇ ਸ਼ੁੱਭ ਮੌਕੇ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਸੰਕੀਰਤਨ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਪ੍ਰਧਾਨ ਮੁਨੀਸ਼ ਚੌਧਰੀ ਚੌਧਰੀ ਤੇ ਮੁਨੀਸ਼ ਪਿੰਟੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਟੋਨੀ ਗੋਇਲ ਬਣਾਂਵਾਲੀ ਨੇ ਆਪਣੇ ਪਰਿਵਾਰ ਸਮੇਤ ਕੀਤੀ ਤੇ ਪੂਜਨ ਅੰਮ੍ਰਿਤ ਸਾਸ਼ਤਰੀ ਜੀ ਵੱਲੋ ਵਿਧੀ ਪੂਰਵਕ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸ਼ਿਆਮ ਸ਼ਿੰਗਾਰ ਸੇਵਾ ਸੋਨੂੰ ਗਰਗ ਵੱਲੋਂ ਕੀਤੀ ਗਈ। ਰਵੀ ਬਾਂਸਲ, ਮਨੋਜ ਸੈਲੂਨ, ਮੁਨੀਸ਼ ਗੋਇਲ ਤੇ ਅਜੈ ਬਾਂਸਲ, ਲਕਸ਼ ਬਾਂਸਲ ਵੱਲੋਂ ਸ਼੍ਰੀ ਸ਼ਿਆਮ ਬਾਬਾ ਜੀ ਦੇ ਦਰਬਾਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ, ਜੋ ਕਿ ਭਗਤਾਂ ਦੇ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਸੈਕਟਰੀ ਅਜੈ ਬਾਂਸਲ, ਰਾਕੇਸ਼ ਸੋਨੀ ਤੇ ਰਾਜਨ ਨੇ ਦੱਸਿਆ ਕਿ ਇਸ ਸੰਕੀਰਤਨ ਦੀ ਸ਼ੁਰੂਆਤ ਮੁਕੇਸ਼ ਬਾਂਸਲ ਨੇ ਗਣੇਸ਼ ਬੰਧਨਾ ਨਾਲ ਕੀਤੀ। ਇਸ ਮੌਕੇ ਨੀਰਜ ਸਿੰਗਲਾ ਸਮਾਣੇ ਵਾਲਿਆਂ ਨੇ ਆਪਣੇ ਸੁੰਦਰ ਸੁੰਦਰ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਗਤਾਂ ਦੀਆਂ ਮੱਥਾ ਟੇਕਣ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਮੌਕੇ ਸ਼ੀਤਲ ਗਰਗ, ਮਨੋਜ ਬਾਂਸਲ ਟਾਇਰਾਂ ਵਾਲੇ, ਮਨੀਸ਼ ਪੈਸਟੀਸਾਇਡ ਵਾਲੇ, ਦੀਪਕ ਅਰੋੜਾ, ਰਵੀ ਚਾਂਦੀ ਵਾਲੇ, ਸੋਨੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਛੱਪਨ ਭੋਗ ਦੀ ਸੇਵਾ ਵਿਕਾਸ ਸਿੰਗਲਾ ਵੱਲੋਂ ਕੀਤੀ ਗਈ। ਇਸ ਮੌਕੇ ਟੋਨੀ ਗੋਇਲ ਬਣਾਂਵਾਲੀ ਵਾਲੇ ਵੱਲੋਂ ਭੰਡਾਰੇ ਦੀ ਸੇਵਾ ਨਿਭਾਈ। ਰਾਜੇਸ਼ ਪੰਧੇਰ ਵੱਲੋਂ ਭੰਡਾਰੇ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਜੋਗਾ ਤੇ ਪਵਨ ਧੀਰ ਵੱਲੋਂ ਨਿਭਾਈ ਗਈ। ਅੰਤ ’ਚ ਆਰਤੀ ਕਰ ਕੇ ਭਗਤਾਂ ’ਚ ਪ੍ਰਸ਼ਾਦ ਵੰਡਿਆ ਗਿਆ। ਅਖੀਰ ’ਚ ਸ਼ਿਆਮ ਸੇਵਾ ਮੰਡਲ ਦੇ ਮੁੱਖ ਸਲਾਹਾਕਾਰ ਰਾਜੇਸ਼ ਲੀਲਾ ਨੇ ਆਏ ਹੋਏ ਭਗਤਾਂ ਦਾ ਧੰਨਵਾਦ ਕੀਤਾ।