ਦਿ ਅਕਲੀਆ ਬਹੁਮਤ ਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਆਮ ਇਜਲਾਸ ਹੋਇਆ ਦੀ ਅਕਲੀਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ
Publish Date: Tue, 06 Oct 2026 05:13 PM (IST)
Updated Date: Tue, 06 Oct 2026 05:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਦਿ ਅਕਲੀਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਆਮ ਇਜਲਾਸ ਹੋਇਆ। ਇਸ ਵਿਚ ਸਭਾ ਦੇ ਮੈਂਬਰਾਂ ਅਤੇ ਆਮ ਲੋਕਾਂ ਨੇ ਭਾਗ ਲਿਆ ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਗੁਰਚਰਨ ਸਿੰਘ ਨੇ ਆਏ ਹੋਏ ਅਫ਼ਸਰਾਂ ਨੂੰ ਜੀ ਆਇਆਂ ਨੂੰ ਕਿਹਾ। ਮੁੱਖ ਮਹਿਮਾਨ ਡਾ. ਹਰਜੀਤ ਸਿੰਘ ਭੰਦੋਲ ਸਹਾਇਕ ਰਜਿਸਟਰ ਸਹਿਕਾਰੀ ਸਭਾਵਾਂ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰਤਾ ਲਹਿਰ ਇਕ ਲੋਕ ਲਹਿਰ ਹੈ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਬਹੁ ਪੱਖੀ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਹਿਕਾਰੀ ਸਭਾ ਨੂੰ ਆਮ ਇਜਲਾਸ ਬੁਲਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਕਿਹਾ ਕਿ ਜ਼ਿਆਦਾ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖਰਾਬ ਹੋ ਰਹੀ ਹੈ, ਜਿਸ ਕਰਕੇ ਸਾਨੂੰ ਰਵਾਇਤੀ ਖਾਦਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਗੁਰ ਪ੍ਰਕਾਸ਼ ਸਿੰਘ ਕਿੰਗਰਾ ਏਓ ਪਣਕੋਫੈਡ ਚੰਡੀਗੜ੍ਹ ਨੇ ਸਹਿਕਾਰਤਾ ਦੇ ਇਤਿਹਾਸ ਅਤੇ ਇਸ ਦੀਆਂ ਪ੍ਰਾਪਤੀਆਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਡਾਕੁਲਦੀਪ ਸਿੰਘ ਮੁਰਖਾਈ ਸ਼ੇਰ ਗਿੱਲ ਨੇ ਕਿਸਾਨਾਂ ਨੂੰ ਫਸਲਾਂ ਦੀਆਂ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਤੇ ਫਸਲਾਂ ਦੀ ਬੀਜ ਬਜਾਈ ਅਤੇ ਪਾਣੀ ਲਾਉਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਡਾਕਟਰ ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਮਾਨਸਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹਵਾ ਪਾਣੀ ਤੇ ਮਿੱਟੀ ਦੂਸਤ ਹੋ ਰਹੇ ਹਨ ਜਿਸ ਕਰਕੇ ਬਿਮਾਰੀਆਂ ਵੱਧ ਰਹੀਆਂ ਹਨ, ਜਿਸ ਕਰਕੇ ਪਰਾਲੀ ਨੂੰ ਜਮੀਨ ਵਿੱਚ ਹੀ ਨਸ਼ਟ ਕੀਤਾ ਜਾਵੇ। ਹੇਮਰਾਜ ਸ਼ਰਮਾ ਸਾਬਕਾ ਸਕੱਤਰ ਸਭਾ ਨੇ ਅਕਲੀਆ ਬਹੁਮਤ ਵੀ ਸਭਾ ਦੀ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ ਆਮਨ ਬਾਂਸਲ ਐਫ ਐਸਓ ਮਾਰਕਫੈਡ ਨੇ ਮਾਰਕਫੈਡ ਦੀਆਂ ਦਵਾਈਆਂ ਅਤੇ ਮਾਰਕਫੈਡ ਦੇ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ ਬਲੈਂਸਰ ਸਿੰਘ ਟੀਐੱਸਪੀ ਨੇ ਵੀ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿਚ ਸਭਾ ਦੀ ਪ੍ਰਬੰਧਕ ਕਮੇਟੀ ਜਿਸ ਵਿੱਚ ਸਤਵਿੰਦਰ ਸਿੰਘ ਪ੍ਰਧਾਨ, ਲਛਮਣ ਸਿੰਘ ਮੀਤ ਪ੍ਰਧਾਨ, ਮਲਕੀਤ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਬੂਟਾ ਸਿੰਘ, ਸੁਖਵਿੰਦਰ ਸਿੰਘ, ਮੱਖਣ ਸਿੰਘ, ਗੁਰਜੰਟ ਸਿੰਘ ਕਮੇਟੀ ਮੈਂਬਰ ਹਾਜ਼ਰ ਸਨ। ਸਹਿਕਾਰਤਾ ਵਿਭਾਗ ਵਿੱਚੋਂ ਇਕਬਾਲ ਪ੍ਰੀਤ ਸਿੰਘ ਨਿਰੀਖਕ, ਅਰਸ਼ਦੀਪ ਸਿੰਘ ਆਡਿਟ ਇੰਸਪੈਕਟਰ, ਨਵਜੋਤ ਕੁਮਾਰ ਬਰਾਂਚ ਮੈਨੇਜਰ ਜੋਗਾ ਤੋਂ ਇਲਾਵਾ ਨਾਜ਼ਰ ਸਿੰਘ ਸਕੱਤਰ ਉਭਾ, ਅਵਤਾਰ ਸਿੰਘ ਸਕੱਤਰ ਸਭਾ ਜੋਗਾ, ਲਵਪ੍ਰੀਤ ਸਕੱਤਰ ਰੱਲਾ, ਇਕਬਾਲ ਸਿੰਘ ਸਕੱਤਰ ਮਾਖਾ ਚਹਿਲਾ, ਰਣਜੀਤ ਸਿੰਘ ਸਕੱਤਰ ਭੋਪਾਲ ਕਲਾਂ, ਗੁਰਮੀਤ ਗਾਗੋਵਾਲ ਮੈਨੇਜਰ ਡੀਸੀਜੂ ਮਾਨਸਾ ਹਾਜ਼ਰ ਸਨ। ਅੰਮ੍ਰਿਤਪਾਲ ਸਿੰਘ ਸਕੱਤਰ ਸਭਾ ਅਕਲੀਆ ਵੱਲੋਂ ਇਸ ਮੌਕੇ ਵਧੀਆ ਪ੍ਰਬੰਧ ਕੀਤੇ ਸਨ। ਇਸ ਪ੍ਰੋਗਰਾਮ ਵਿਚ ਜਸਵੀਰ ਸਿੰਘ ਕਾਕਾ ਸਰਪੰਚ ਅਕਲੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਮੰਚ ਦਾ ਸੰਚਾਲਨ ਗੁਰਜੰਟ ਸਿੰਘ ਕਮੇਟੀ ਮੈਂਬਰ ਨੇ ਬਾਖੂਬੀ ਨਿਭਾਇਆ। ਅਖੀਰ ਵਿੱਚ ਸਤਵਿੰਦਰ ਸਿੰਘ ਪ੍ਰਧਾਨ ਸਭਾ ਨੇ ਆਏ ਹੋਏ ਅਫਸਰ ਸਾਹਿਬਾਨਾਂ ਅਤੇ ਸਭਾ ਦੇ ਮੈਂਬਰਾਂ ਤੇ ਆਮ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਣਕੋ ਫੈਡ ਚੰਡੀਗੜ੍ਹ ਵੱਲੋਂ ਜਾਰੀ ਲਿਟਰੇਚਰ ਵੀ ਵੰਡਿਆ ਗਿਆ। ਇਸ ਪ੍ਰੋਗਰਾਮ ਵਿਚ ਰਮਨਦੀਪ ਸਿੰਘ ਅਲੀ ਸ਼ੇਰ ਪ੍ਰਧਾਨ, ਕਰਮਚਾਰੀ ਯੂਨੀਅਨ ਵਿਜੇ ਕੁਮਾਰ ਅਕਲੀਆ ਸਾਬਕਾ ਸਕੱਤਰ ਵੀ ਸ਼ਾਮਿਲ ਸਨ।