ਦੰਦਾਂ ਦਾ ਚੈੱਕਅਪ ਕੈਂਪ ਲਾਇਆ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ
Publish Date: Thu, 10 Sep 2026 04:41 PM (IST)
Updated Date: Fri, 11 Sep 2026 04:02 AM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਨੇ ਸ਼੍ਰੀ ਰਾਮ ਬਾਗ ਚੈਰੀਟੇਬਲ ਸੋਸਾਇਟੀ ਸ਼ਾਂਤੀ ਭਵਨ ਮਾਨਸਾ ਦੇ ਸਹਿਯੋਗ ਨਾਲ ਦੰਦਾਂ ਦੇ ਮਾਹਿਰ ਡਾਕਟਰ ਪੁਨੀਤ ਮਿੱਢਾ ਦੇ ਕਲੀਨਿਕ ਤੇ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਨਾਲ ਦੰਦਾ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ, ਜਿਸ ’ਚ ਤਕਰੀਬਨ 40 ਦੇ ਕਰੀਬ ਸਿਟੀਜ਼ਨਾਂ ਨੇ ਆਪਣੇ ਦੰਦਾਂ ਦੀ ਜਾਂਚ ਕਰਵਾਈ। ਜਾਂਚ ਕਰਦੇ ਸਮੇਂ ਡਾਕਟਰ ਵਲੋਂ ਲੋੜਵੰਦਾਂ ਨੂੰ ਦੰਦਾਂ ਦੇ ਐਕਸਰੇ ਤੇ ਦਵਾਈਆਂ ਦੀ ਮੁਫ਼ਤ ਸਹੂਲਤ ਦਿੱਤੀ ਗਈ। ਸ਼ਾਮ ਲਾਲ ਗੋਇਲ ਕਾਰਜਕਾਰੀ ਪ੍ਰਧਾਨ, ਸੇਠੀ ਸਿੰਘ ਸਰਾਂ ਸੀਨੀਅਰ ਮੀਤ ਪ੍ਰਧਾਨ, ਜਗਸੀਰ ਸਿੰਘ ਮੀਤ ਪ੍ਰਧਾਨ ਤੇ ਬਲਵਿੰਦਰ ਬਾਂਸਲ ਚੇਅਰਮੈਨ ਸ਼ਾਂਤੀ ਭਵਨ ਨੇ ਮੈਡੀਕਲ ਜਾਂਚ ਕੈਂਪ ਲਈ ਪੁਖਤਾ ਪ੍ਰਬੰਧ ਕੀਤੇ। ਓਮ ਪ੍ਰਕਾਸ਼ ਮਿੱਢਾ ਸੇਵਾਮੁਕਤ ਪ੍ਰਿੰਸੀਪਲ ਮੈਂਬਰ ਅਸੋਸੀਏਸ਼ਨ ਨੇ ਡਾਕਟਰ ਨਾਲ ਸਲਾਹ ਕਰ ਕੇ ਦੱਸਿਆ ਕਿ ਭਵਿੱਖ ’ਚ ਵੀ ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦੰਦਾਂ ਦੇ ਇਲਾਜ ਦੇ ਖਰਚੇ ’ਚ 40 ਫੀਸਦੀ ਛੋਟ ਦਿੱਤੀ ਜਾਇਆ ਕਰੇਗੀ, ਜਿਸ ’ਤੇ ਐਸੋਸੀਏਸ਼ਨ ਦੀ ਕਾਰਜਕਾਰਨੀ ਨੇ ਡਾਕਟਰ ਦਾ ਧੰਨਵਾਦ ਕੀਤਾ। ਇਸ ਸਮੇਂ ਐਸੋਸੀਏਸ਼ਨ ਦੇ ਬਿੱਕਰ ਸਿੰਘ ਮਘਾਣੀਆ ਸਰਪ੍ਰਸਤ, ਪਰਮਜੀਤ ਕੌਰ ਜਨ. ਸਕੱਤਰ, ਗੁਰਦੇਵ ਸਿੰਘ ਘੁਮਾਣ, ਬਾਦਸ਼ਾਹ ਸਿੰਘ ਚਹਿਲ, ਹੰਸ ਰਾਜ ਮੋਫ਼ਰ, ਜਸਵੰਤ ਸਿੰਘ ਕਲੈਹਰੀ, ਮਾਸਟਰ ਨਸੀਬ ਚੰਦ, ਮੰਗਤ ਰਾਏ ਅਰੋੜਾ, ਪ੍ਰਮੋਧ ਪ੍ਰਕਾਸ਼, ਪ੍ਰੇਮ ਚੰਦ, ਕੇਵਲ ਕੁਮਾਰ, ਸ਼ਮਸ਼ੇਰ ਸਿੰਘ, ਰਘਵੀਰ ਸਿੰਘ, ਨਾਜਰ ਸਿੰਘ, ਨਰਾਇਣ ਪ੍ਰਸਾਦ, ਭਗਵਾਨ ਕੌਰ, ਅਮਰਜੀਤ ਕੌਰ, ਸੁਰਿੰਦਰਪਾਲ, ਕਾਲੂ ਰਾਮ ਆਦਿ ਨੁਮਾਇੰਦੇ ਹਾਜ਼ਰ ਸਨ।