ਜ਼ਿਲ੍ਹੇ ਦੇ ਸਾਰੇ ਬਲਾਕਾਂ ਆਂਗਨਵਾੜੀ ਸੈਂਟਰ ਬਲਾਕ ਭੀਖੀ, ਪਿੰਡ ਮੌਜੋ ਖੁਰਦ ‘ਚ ਬੱਚਿਆਂ ਨਾਲ ਈਸੀਸੀਈ ਤਹਿਤ ਦਿਵਸ ਮਨਾਇਆ
ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ
Publish Date: Sat, 22 Aug 2026 04:39 PM (IST)
Updated Date: Sat, 22 Aug 2026 04:42 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਜ਼ਿਲ਼੍ਹਾ ਪ੍ਰੋਗਰਾਮ ਅਫਸਰ ਖੁਸ਼ਵੀਰ ਕੌਰ ਦੀ ਅਗਵਾਈ ਹੇਠ ਆਂਗਨਵਾੜੀ ਸੈਂਟਰ ਬਲਾਕ ਭੀਖੀ ਪਿੰਡ ਮੌਜੋ ਖੁਰਦ ਵਿਚ ਈਸੀਸੀਈ ਦਿਵਸ ਮਨਾਇਆ ਗਿਆ। ਬੱਚਿਆਂ ਲਈ ਵੱਖ ਵੱਖ ਸਿਖਿਆਤਮਕ ਤੇ ਮਨੋਰੰਜਨ ਗਤੀਵਿਧੀਆ ਚਿੱਤਰਕਾਰੀ ਮੁਕਾਬਲੇ, ਕਵਿਤਾ ਪਾਠ, ਕਹਾਣੀ ਸੁਣਾਉਣ ਖੇਡਾਂ ਤੇ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤੇ ਗਏ। ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਾਵਾਂ ਨੂੰ ਬੱਚਿਆਂ ਦੀ ਸਿਹਤ, ਪੋਸ਼ਣ, ਸਫ਼ਾਈ ਅਤੇ ਟੀਕਾਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ ਨੂੰ ਗਰਭਅਵਸਥਾ ਦੌਰਾਨ ਸਹੀ ਖੁਰਾਕ, ਸਿਹਤ ਜਾਂਚ, ਆਇਰਨ ਅਤੇ ਫੋਲਿਕ ਐਸਿਡ ਦੀ ਮੱਹਤਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ ਗਤੀਵਿਧੀਆਂ ਦੌਰਾਨ ਬੱਚਿਆਂ ਨੂੰ ਖੇਡਾਂ, ਗਰੁੱਪ ਐਕਟੀਵਿਟੀਆਂ ਅਤੇ ਕਲਾਸਰੂਮ ਸੈਸ਼ਨਾਂ ਰਾਹੀਂ ਸਫ਼ਾਈ, ਅਨੁਸ਼ਾਸ਼ਨ, ਆਪਸੀ ਸਹਿਯੋਗ ਅਤੇ ਨੈਤਿਕ ਮੁੱਲਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੀ ਮਾਨਸਿਕ, ਸਰੀਰਿਕ ਤੇ ਸਮਾਜਿਕ ਵਿਕਾਸ ਉੱਤੇ ਖਾਸ ਧਿਆਨ ਦਿੱਤਾ ਗਿਆ। ਇਸ ਮੌਕੇ ਤੇ ਆਗਣਵਾੜੀ ਕੇਂਦਰਾਂ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਾਵਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਪੋਸ਼ਟਿਕ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ ਗਿਆ।