ਉਤਸ਼ਾਹ ਨਾਲ ਮਨਾਇਆ 80ਵਾਂ ਸੁਤੰਤਰਤਾ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ਨਾ
Publish Date: Sun, 16 Aug 2026 05:18 PM (IST)
Updated Date: Mon, 17 Aug 2026 04:03 AM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ਨਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੂਰ੍ਹੇ ਜੋਸ਼ ਅਤੇ ਉਤਸ਼ਾਹ ਨਾਲ ਆਪਣੇ ਦੇਸ਼ ਭਾਰਤ ਦਾ 80ਵਾਂ ਸੁਤੰਤਰਤਾ ਦਿਵਸ ਕਾਲਜ਼ ਪ੍ਰਿੰਸੀਪਲ ਪ੍ਰਮੋਦ ਸਿੰਘ ਪਟਿਆਲ, ਮੁੱਖ ਕਲਰਕ ਸੁਰਿੰਦਰ ਕਟੌਦੀਆ, ਖੇਡ ਵਿਭਾਗ ਦੇ ਮੁੱਖੀ ਪ੍ਰੋਫ਼ੈਸਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਮਨਾਇਆ। ਮੁੱਖ ਮਹਿਮਾਨ ਵੱਜੋਂ ਮੈਨੇਜ਼ਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਅਤੇ ਪ੍ਰੀਤਇੰਦਰ ਸਿੰਘ ਚਹਿਲ ਵੱਲੋਂ ਕਾਲਜ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋ ਕੇ ਜਸ਼ਨ-ਏ-ਆਜ਼ਾਦੀ ਮਨਾਉਂਦੇ ਹੋਏ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਵਿੱਚ ਸਕੱਤਰ ਸੱਤਪਾਲ ਸਿੰਘ ਚਹਿਲ ਅਤੇ ਪ੍ਰਧਾਨ ਡਾ: ਵਿਜੇ ਸਿੰਗਲਾ, ਸਮੂਹ ਸਟਾਫ ਮੈਂਬਰ ਸਾਹਿਬਾਨ, ਐੱਨ.ਐੱਸ.ਐੱਸ. ਅਤੇ ਐੱਨ.ਸੀ.ਸੀ. ਯੂਨਿਟਾਂ, ਅਤੇ ਕਾਲਜ਼ ਦੇ ਸਾਰੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਚੇਅਰਮੈਨ ਪ੍ਰੀਤਇੰਦਰ ਸਿੰਘ ਚਹਿਲ ਵੱਲੋਂ ਦੇਸ਼ ਭਗਤਾਂ ਦੀ ਕੁਰਬਾਨੀ ਉੱਤੇ ਰੌਸ਼ਨੀ ਪਾਈ ਗਈ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਾਦੀ ਸਾਨੂੰ ਸਾਡੇ ਸ਼ਹੀਦਾਂ ਦੀ ਬਦੋਲਤ ਮਿਲੀ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅਜਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਵੱਲੋਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਭਾਰਤ ਨੂੰ ਨਸ਼ਾ ਮੁਕਤ ਕਰਨ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਗਿਆ।