ਸੈਂਟਰਲ ਪਾਰਕ ’ਚ ਲਗਾਏ 300 ਬੂਟੇ
ਬੀਤੇ ਦਿਨੀਂ ਸਥਾਨਕ ਸੈਂਟਰਲ ਪਾਰਕ
Publish Date: Mon, 17 Aug 2026 05:11 PM (IST)
Updated Date: Mon, 17 Aug 2026 05:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸਥਾਨਕ ਸੈਂਟਰਲ ਪਾਰਕ ਵਿਖੇ ਪਾਰਕ ਕਮੇਟੀ ਦੇ ਸਹਿਯੋਗ ਨਾਲ ਐਸਬੀਆਈ ਬੈਂਕ ਵੱਲੋਂ ਬ੍ਰਿਕਸਰੋਪਨ ਅਭਿਆਨ ਤਹਿਤ ਵੱਖ ਵੱਖ ਕਿਸਮ ਦੇ 300 ਬੂਟੇ ਲਗਾਏ। ਬਠਿੰਡਾ ਜ਼ੋਨ ਦੇ ਰੀਜ਼ਨਲ ਮੈਨੇਜਰ ਆਨੰਦ ਕੁਮਾਰ ਗੁਪਤਾ ਤੇ ਮੈਨੇਜਰ ਮਨੀਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਦਲੀਪ ਕੁਮਾਰ ਚੀਫ਼ ਮੈਨੇਜ਼ਰ, ਪਾਰਕ ਪ੍ਰਧਾਨ ਮੇਜਰ ਸਿੰਘ ਗਿੱਲ ਤੇ ਨਤਿਨ ਗਰਗ ਨੇ ਕਿਹਾ ਕਿ ਬੂਟੇ ਲਗਾਉਣ ਤੋਂ ਇਲਾਵਾ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਆਖੀਰ ’ਚ ਸਮੁੱਚੀ ਪਾਰਕ ਕਮੇਟੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪਾਰਕ ਨੂੰ ਹੋਰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਪਾਰਕ ਕਮੇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇ ਸੇਵਾਮੁਕਤ ਮੈਨੇਜਰ ਸ਼ਮਸ਼ੇਰ ਸਿੰਘ ਸਰਾਂ, ਸੇਵਾ ਮੁਕਤ ਐਸਡੀਓ ਗੁਰਸੇਵਕ ਸਿੰਘ, ਸੇਵਾ ਮੁਕਤ ਡਿਪਟੀ ਡੀਈਓ ਗੁਰਲਾਭ ਸਿੰਘ, ਸੇਵਾਮੁਕਤ ਪੁਲਿਸ ਇੰਸਪੈਕਟਰ ਰਾਜਿੰਦਰ ਸਿੰਘ, ਹਰਮੇਲ ਸਿੰਘ ਠੇਕੇਦਾਰ, ਰਾਹੁਲ ਕੁਮਾਰ ਗੁਪਤਾ, ਜਸਪਾਲ ਸਿੰਘ ਸਿੱਧੂ, ਮੇਜਰ ਸਿੰਘ ਗੇਹਲੇ , ਨਿਰਭੈ ਸਿੰਘ ਜਵਾਹਰਕੇ, ਰਾਕੇਸ਼ ਮਾਖਾ, ਭੀਮ ਸਿੰਘ ਫੌਜ਼ੀ, ਸ਼ਮਸ਼ੇਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।