ਮਾਨਸਾ ਵਿਖੇ ਸੈਂਟਰਲ ਪਾਰਕ ’ਚ ਲੱਗਿਆ ਫੁੱਲਾਂ ਦਾ ਮੇਲਾ
ਮਾਨਸਾ ਵਿੱਚ ਇਨਵਾਇਰਮੈਂਟ ਸੋਸਾਇਟੀ ਵੱਲੋਂ
Publish Date: Sun, 29 Mar 2026 07:03 PM (IST)
Updated Date: Mon, 30 Mar 2026 04:09 AM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਵਿਖੇ ਇਨਵਾਇਰਨਮੈਂਟ ਸੁਸਾਇਟੀ ਵੱਲੋਂ ਸੈਂਟਰਲ ਪਾਰਕ ਵਿਚ 28ਵਾਂ ਫੁੱਲਾਂ ਦਾ ਮੇਲਾ ਲਗਾਇਆ ਗਿਆ, ਜਿਸ ਨੇ ਲੋਕਾਂ ਦਾ ਖੂਬ ਧਿਆਨ ਖਿੱਚਿਆ। ਸਾਫ਼ ਮਾਨਸਾ, ਹਰਾ ਮਾਨਸਾ ਮੁਹਿੰਮ ਤਹਿਤ ਕਰਵਾਏ ਮੇਲੇ ਵਿੱਚ 100 ਤੋਂ ਵੱਧ ਕਿਸਮਾਂ ਦੇ ਫੁੱਲ ਪ੍ਰਦਰਸ਼ਿਤ ਕੀਤੇ ਗਏ। ਬੱਚਿਆਂ ਵੱਲੋਂ ਰੰਗੀਨ ਪ੍ਰਦਰਸ਼ਨ ਵੀ ਪੇਸ਼ ਕੀਤੇ ਗਏ, ਜੋ ਆਕਰਸ਼ਣ ਦਾ ਕੇਂਦਰ ਰਹੇ। ਵੱਖ-ਵੱਖ ਸਟਾਲਾਂ ’ਤੇ ਲੋਕਾਂ ਨੇ ਬੂਟੇ ਖ਼ਰੀਦੇ ਤੇ ਹਰਿਆਲੀ ਨੂੰ ਉਤਸ਼ਾਹਿਤ ਕੀਤਾ। ਸੁਸਾਇਟੀ ਦੇ ਅਹੁਦੇਦਾਰਾਂ ਮੁਤਾਬਕ ਅਜਿਹੇ ਸਮਾਗਮ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਲਈ ਹਰ ਸਾਲ ਕਰਵਾਏ ਜਾਂਦੇ ਹਨ। ਇਸ ਵਾਰ ਵੀ ਵੱਡੀ ਗਿਣਤੀ ’ਚ ਲੋਕਾਂ ਨੇ ਮੇਲੇ ’ਚ ਸ਼ਿਰਕਤ ਕੀਤੀ।