ਪਿੰਡ ਅਚਾਨਕ ਦੇ 25 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ : ਵਿਧਾਇਕ ਪ੍ਰਿੰਸੀਪਲ ਬੁੱਧਰਾਮ
ਪਿੰਡ ਅਚਾਨਕ ਵਿਖੇ ਆਮ ਆਦਮੀ
Publish Date: Fri, 14 Aug 2026 04:05 PM (IST)
Updated Date: Fri, 14 Aug 2026 04:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੁਢਲਾਡਾ ਪਿੰਡ ਅਚਾਨਕ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਿਆ। ਇਸ ਗੱਲ ਤੋਂ ਪ੍ਰਭਾਵਿਤ ਹੋ ਪਿੰਡ ਦੇ 25 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਪਿੰਡ ਦੇ ਸਰਪੰਚ ਨਿਸ਼ਾਨ ਸਿੰਘ ਨੇ ਵੀ ਪਾਰਟੀ ਦਾ ਚਿੰਨ੍ਹ ਗਲ ਵਿੱਚ ਪਵਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮੁਖ ਰੂਪ ’ਚ ਪਰਮਜੀਤ ਸਿੰਘ ਸਾਬਕਾ ਸਰਪੰਚ, ਛੋਟਾ ਸਿੰਘ, ਕੁਲਦੀਪ ਸਿੰਘ, ਭੋਲਾ ਸਿੰਘ, ਡਾਕਟਰ ਗੁਰਦੀਪ ਸਿੰਘ, ਛਿੰਦਾ ਸਿੰਘ ਨੇ ਬਿਜਲੀ ਮੁਫ਼ਤ, ਭੈਣਾਂ ਨੂੰ 3000-4500 ਰੁਪਏ ਪੈਣਾ, ਨਹਿਰੀ ਪਾਣੀ ਅਤੇ ਅਚਾਨਕ ਪਿੰਡ ਦੀ ਫ਼ਿਰਨੀ ਅਤੇ ਸੜਕਾਂ ਦੇ ਵਿਕਾਸ ਲਈ ਪ੍ਰਿੰਸੀਪਲ ਬੁੱਧਰਾਮ ਵਿਧਾਇਕ ਦਾ ਧੰਨਵਾਦ ਕੀਤਾ। ਪਿੰਡ ਪਾਰਟੀ ਦੇ ਪ੍ਰਧਾਨ ਗੁਰਬਿੰਦਰ ਸਿੰਘ, ਗੁਰਜਿੰਦਰ ਸਿੰਘ, ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਭੋਲ਼ਾ ਸਿੰਘ ਨਰਸੋਤ ਬਾਜੀਗਰ ਵੈਲਫੇਅਰ ਬੋਰਡ ਦੇ ਚੇਅਰਮੈਨ, ਜਗਸੀਰ ਸਿੰਘ ਪ੍ਰਧਾਨ ਨਗਰ ਕੌਂਸਲ ਬੋਹਾ, ਨਿਸ਼ਾਨ ਸਿੰਘ ਸਰਪੰਚ ਸੰਤੋਖ ਸਾਗਰ ਐਮ ਸੀ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਸ਼ਾਮਲ ਹੋਏ ।