ਜਿਲ੍ਹਾ ’ਚ 16 ਹੋਰ ਨਵੇਂ ਸਪੈਸ਼ਲਿਸਟ ਡਾਕਟਰ ਕੀਤੇ ਇੰਪੈਨਲ : ਸਿਵਲ ਸਰਜਨ ਸਿਹਤ ਮੰਤਰੀ ਪੰਜਾਬ ਡਾ. ਬਲਬੀਰ
Publish Date: Thu, 16 Jul 2026 04:34 PM (IST)
Updated Date: Fri, 17 Jul 2026 04:01 AM (IST)
ਨਵੇਂ ਸਪੈਸ਼ਲਿਸਟ ਡਾਕਟਰਾਂ ਵੱਲੋਂ ਡਿਊਟੀ ਤਨਦੇਹੀ ਤੇ ਸੇਵਾ ਭਾਵਨਾ ਨਾਲ ਕੀਤੀ ਜਾਵੇ : ਡਾ. ਰਾਏ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਪੈਸ਼ਲਿਸਟ ਮੈਡੀਕਲ ਅਫ਼ਸਰਾਂ ਨੂੰ ਇਮਪੈਨਲ ਕਰਨ ਲਈ ਇੰਟਰਵਿਊ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਰੱਖੀ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ ਨੇ ਦਸਿਆ ਕਿ 19 ਸਪੈਸ਼ਲਿਸਟ ਡਾਕਟਰਾਂ ਵੱਲੋਂ ਰਜਿਊਮ ਦਿਤੇ ਗਏ ਸਨ, ਜਿੰਨ੍ਹਾਂ ਵਿੱਚੋਂ ਕੁੱਲ੍ਹ 16 ਸਪੈਸ਼ਲਿਸਟ ਡਾਕਟਰ ਹਾਜ਼ਰ ਹੋਏ। ਇੰਨ੍ਹਾਂ ਵਿੱਚੋਂ 8 ਸਪੈਸ਼ਲਿਸਟ ਡਾਕਟਰ ਜ਼ਿਲ੍ਹਾ ਹਸਪਤਾਲ ਮਾਨਸਾ (1 ਅੱਖ ਰੋਗ ਮਾਹਿਰ, 2 ਮੈਡੀਸਨ, 3 ਔਰਤ ਰੋਗਾਂ ਦੇ ਮਾਹਿਰ, 1 ਹੱਡੀਆਂ ਦੇ ਮਾਹਿਰ, 1 ਬੱਚਿਆਂ ਦੇ ਮਾਹਿਰ) ਸਬ ਡਵੀਜ਼ਨ ਹਸਪਤਾਲ ਬੁਢਲਾਡਾ ਵਿਖੇ ਚਾਰ (1 ਮਾਨਸਿਕ ਰੋਗਾਂ ਦੇ ਮਾਹਿਰ, 1 ਅੱਖ ਰੋਗਾਂ ਦੇ ਮਾਹਿਰ, 1 ਔਰਤਾਂ ਦੀ ਬਿਮਾਰੀਆਂ ਦੇ ਮਾਹਿਰ, 1 ਹੱਡੀਆਂ ਦੇ ਮਾਹਿਰ) ਸਬ ਡਵੀਜ਼ਨ ਹਸਪਤਾਲ ਸਰਦੂਲਗੜ੍ਹ ਵਿਖੇ 2 (1 ਹੱਡੀਆਂ ਦੇ ਮਾਹਿਰ, 1 ਮੈਡੀਸਿਨ) ਸੀਐਚਸੀ ਖਿਆਲਾ ਕਲਾਂ ਵਿਖੇ 2 (1 ਮੈਡੀਸਨ, 1 ਹੱਡੀਆਂ ਦੇ ਮਾਹਿਰ) ਮਾਹਿਰ ਡਾਕਟਰ ਨੂੰ ਸਿਹਤ ਵਿਭਾਗ ਮਾਨਸਾ ਵਿੱਚ ਸੇਵਾਵਾਂ ਦੇਣ ਲਈ ਇੰਪੈਨਲ ਕਰ ਕੇ ਨਿਯੁਕਤੀ ਪੱਤਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਤੱਕ ਕੁੱਲ੍ਹ 16 ਡਾਕਟਰ ਇਮਪੈਨਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਸਪੈਸ਼ਲਿਸਟ ਡਾਕਟਰਾਂ ਨੂੰ ਡਾ.ਰਣਜੀਤ ਸਿੰਘ ਰਾਏ ਵੱਲੋਂ ਡਿਊਟੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਹਨਤ ਨਾਲ ਕੰਮ ਕਰਕੇ ਲੋਕਾਂ ਦੀ ਸਿਹਤ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਸਿਹਤ ਸੰਸਥਾ ਵਿਖੇ ਆਉਣ ਵਾਲੇ ਮਰੀਜ਼ ਦਾ ਬਿਹਤਰ ਇਲਾਜ ਹੋ ਸਕੇ, ਜਿਸ ਨਾਲ ਉਹ ਅਤੇ ਉਸ ਦੇ ਵਾਰਸ ਪਰਿਵਾਰਿਕ ਮੈਂਬਰ ਉਸ ਸੰਸਥਾ ਵਿੱਚੋਂ ਖੁਸ਼ ਹੋ ਕੇ ਜਾਣ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਹੋਰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਮਯੰਕਜੋਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਕੰਵਲਪ੍ਰੀਤ ਕੌਰ ਬਰਾੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਜੀਤ ਕੌਰ, ਬੱਚਿਆਂ ਦੇ ਮਾਹਿਰ , ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਸੁਪਰਡੈਂਟ ਪ੍ਰਤਾਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ, ਸੰਦੀਪ ਸਿੰਘ ਸੀਨੀਅਰ ਸਹਾਇਕ, ਲਲਿਤ ਕੁਮਾਰ ਤੋਂ ਇਲਾਵਾ ਇੰਪੈਨਲ ਕੀਤੇ ਗਏ ਸਪੈਸ਼ਲਿਸਟ ਡਾਕਟਰ ਹਾਜ਼ਰ ਸਨ।