- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਰਿੰਗ ਕਾਲਜ ਵਿਖੇ ਕਰਵਾਇਆ ਯੁਵਾ ਸੰਵਾਦ ਮੇਲਾ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਦੇ ਐੱਨਐੱਸਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ “ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ – 100 ਵੀਕ ਸੰਕਲਪ ਅਭਿਆਨ”ਦੇ ਤਹਿਤ ਯੁਵਾ ਸੰਵਾਦ ਮੇਲਾ ਕਰਵਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਜੇਪੀ ਸਿੰਘ ਦੀ ਯੋਗ ਅਗਵਾਈ ਹੇਠ, ਅਕਾਦਮਿਕ ਕਮੇਟੀ ਦੇ ਮੈਂਬਰਾਂ ਡਾ. ਅਮਿਤਾ ਅਤੇ ਡਾ. ਸਵਿਤਾ ਦੇ ਸਹਿਯੋਗ ਨਾਲ ਅਤੇ ਕਾਲਜ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਅਤੇ ਇਸ ਸਮਾਗਮ ਦੇ ਨਾਮਜ਼ਦ ਨੋਡਲ ਅਫ਼ਸਰ ਪ੍ਰੋ. ਅਸ਼ਵਨੀ ਕੁਮਾਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ, ਮਾਨਸਿਕ ਸਿਹਤ ਅਤੇ ਇੱਕ ਸਿਹਤਮੰਦ ਤੇ ਨਸ਼ਾ ਮੁਕਤ ਸਮਾਜ ਦੀ ਉਸਾਰੀ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕਰਨ ਨਾਲ ਹੋਈ। ਇਨ੍ਹਾਂ ਵਿੱਚ ਸਰੋਤ ਬੁਲਾਰੇ ਡਾ. ਜਤਿੰਦਰ ਨਿਊਰੋਸਾਈਕਿਆਟ੍ਰਿਸਟ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ; ਮੁੱਖ ਮਹਿਮਾਨ ਸਾਰੰਗਪ੍ਰੀਤ ਸਿੰਘ ਐੱਸਡੀਐੱਮ ਬਟਾਲਾ ਅਤੇ ਹਰਜੀਤ ਸਿੰਘ, ਪਿੰਡ ਗੌਂਸਪੁਰਾ ਦੇ ਸਾਬਕਾ ਸਰਪੰਚ ਸ਼ਾਮਲ ਸਨ। ਕਾਰਜਕਾਰੀ ਪ੍ਰਿੰਸੀਪਲ ਡਾ. ਜੇਪੀ ਸਿੰਘ, ਅਕਾਦਮਿਕ ਕਮੇਟੀ ਦੇ ਮੈਂਬਰਾਂ, ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਅਸ਼ਵਨੀ ਕੁਮਾਰ, ਹੋਰ ਪ੍ਰੋਗਰਾਮ ਅਫ਼ਸਰਾਂ ਅਤੇ ਅਧਿਆਪਕਾਂ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਰੋਤ ਬੁਲਾਰੇ ਡਾ. ਜਤਿੰਦਰ ਨੇ “ਨੌਜਵਾਨ ਨਸ਼ੇ ਨਹੀਂ ਚਾਹੁੰਦੇ”ਵਿਸ਼ੇ ਹੇਠ ਨਸ਼ਿਆਂ ਦੀ ਲਤ, ਮਾਨਸਿਕ ਸਿਹਤ ਅਤੇ ਅੱਜ ਦੇ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ।ਇਸ ਤੋਂ ਬਾਅਦ ਇੱਕ ਦਿਲਚਸਪ ਸੰਵਾਦ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਐੱਨਐੱਸਐੱਸ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਸਰੋਤ ਬੁਲਾਰੇ ਨਾਲ ਗੱਲਬਾਤ ਕੀਤੀ ਅਤੇ ਨਸ਼ਿਆਂ ਦੀ ਦੁਰਵਰਤੋਂ ਤੇ ਇਸ ਦੇ ਸਮਾਜਿਕ ਪ੍ਰਭਾਵਾਂ ਬਾਰੇ ਸਵਾਲ ਪੁੱਛੇ।ਮੁੱਖ ਮਹਿਮਾਨ ਸਾਰੰਗਪ੍ਰੀਤ ਸਿੰਘ ਐੱਸਡੀਐੱਮ ਬਟਾਲਾ ਨੇ ਵਿਦਿਆਰਥੀਆਂ ਨੂੰ ਜਨਰੇਸ਼ਨ-ਜ਼ੈੱਡ ਨੂੰ ਜਾਣਕਾਰੀ ਨਾਲ ਭਰਪੂਰ ਅਤੇ ਤਕਨਾਲੋਜੀ ਰਾਹੀਂ ਦੁਨੀਆ ਨਾਲ ਜੁੜੀ ਪੀੜ੍ਹੀ ਦੱਸਿਆ। ਇਸ ਤੋਂ ਬਾਅਦ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ। ਇਸ ਦੀ ਅਗਵਾਈ ਯੁਵਾ ਸੰਵਾਦ ਮੇਲਾ 2026 ਦੇ ਨਾਮਜ਼ਦ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਅਫਸਰ ਅਸ਼ਵਨੀ ਕੁਮਾਰ ਨੇ ਕੀਤੀ। ਸਮਾਗਮ ਵਿੱਚ ਯੋਗਦਾਨ ਪਾਉਣ ਵਾਲੇ ਵਿਸ਼ੇਸ਼ ਮਹਿਮਾਨਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ।ਅੰਤ ਵਿੱਚ ਡਾ. ਈਸ਼ਾ ਨੇ ਰਸਮੀ ਤੌਰ ’ਤੇ ਧੰਨਵਾਦ ਮਤਾ ਪੇਸ਼ ਕੀਤਾ।