- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਡੀ ਖੋਸਲਾ ਸਕੂਲ ’ਚ ਨੰਨ੍ਹੇ ਖਿਡਾਰੀਆਂ ਨੇ ਬਿਖੇਰਿਆ ਖੇਡ ਪ੍ਰਤਿਭਾ ਦਾ ਰੰਗ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਚ ਪ੍ਰੀ-ਨਰਸਰੀ ਤੋਂ ਲੈ ਕੇ ਤੀਜੀ ਜਮਾਤ ਤੱਕ ਦੇ ਨੰਨ੍ਹੇ ਵਿਦਿਆਰਥੀਆਂ ਲਈ ਸ਼ਾਨਦਾਰ ਸਪੋਰਟਸ ਡੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰੈਜ਼ੀਡੈਂਟ ਅਜੇ ਖੋਸਲਾ, ਪ੍ਰਿੰਸੀਪਲ ਡਾ. ਬਿੰਦੂ ਭੱਲਾ, ਪ੍ਰਬੰਧਕ ਕਮੇਟੀ ਦੇ ਮੈਂਬਰ ਕਮਲ ਅਰੋੜਾ, ਵਰਿੰਦਰ ਕਾਂਸਰਾ, ਮੋਨਿਕਾ ਖੋਸਲਾ, ਮਨੀਸ਼ਾ ਖੋਸਲਾ ਅਤੇ ਸਿਧਾਂਤ ਖੋਸਲਾ ਨੇ ਝੰਡਾ ਲਹਿਰਾ ਕੇ, ਗੁਬਾਰੇ ਅਤੇ ਕਬੂਤਰ ਉਡਾ ਕੇ ਕੀਤੀ। ਪ੍ਰੋਗਰਾਮ ਦੌਰਾਨ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਵੱਖ-ਵੱਖ ਮਨੋਰੰਜਕ ਅਤੇ ਰੋਚਕ ਖੇਡ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।
ਪ੍ਰੀ-ਨਰਸਰੀ ਦੇ ਬੱਚਿਆਂ ਦੀ ਸਿੰਪਲ ਰੇਸ, ਨਰਸਰੀ ਦੇ ਬੱਚਿਆਂ ਦੀ ਸਿੰਪਲ ਰੇਸ, ਸੈੱਟ ਦੀ ਬਾਲ ਔਨ ਕੋਨ, ਮਿਊਜ਼ੀਕਲ ਚੇਅਰ, ਕੰਗਾਰੂ ਰੇਸ, ਐੱਲਕੇਜੀ ਦੇ ਬੱਚਿਆਂ ਦੀ ਸੈੱਟ ਦ ਬਾਲ ਔਨ ਕੋਨ, ਰੈਬਿਟ ਰੇਸ, ਫਰੌਗ ਰੇਸ, ਰਿੰਗ ਰੇਸ, ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ ਮੈਜਿਕ ਰਿੰਗ ਰੇਸ, ਵੇਟਲਿਫਟਰ ਰੇਸ, ਪਲਾਂਟਿੰਗ ਰੇਸ ਅਤੇ ਪਿਕ ਐਂਡ ਕਲੈਕਟ ਦ ਬਾਲ ਵਰਗੇ ਮਨੋਰੰਜਕ ਮੁਕਾਬਲੇ ਕਰਵਾਏ ਗਏ। ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਰੋਲਿੰਗ ਆਈਸਕ੍ਰੀਮ, ਰੋਲਰ ਕੋਸਟਰ, ਪਾਸਿੰਗ ਥਰੂ ਰਿੰਗ ਅਤੇ ਹਰਡਲ ਰੇਸ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਦੀਆਂ ਰੰਗ-ਬਿਰੰਗੀਆਂ ਪੇਸ਼ਕਾਰੀਆਂ ਅਤੇ ਖੇਡਾਂ ਵਿਚ ਉਨ੍ਹਾਂ ਦੇ ਜੋਸ਼ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਮੌਕੇ ਖੇਡਾਂ ਵਿਚ ਰਾਜ ਪੱਧਰ ’ਤੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤ੍ਰਿਲੋਕ ਸਿੰਘ, ਸ਼੍ਰੇਸ਼ਠਾ ਸ਼ਰਮਾ, ਰਾਜਬੀਰ ਸਿੰਘ, ਮਨਜਿੰਦਰ ਸਿੰਘ, ਇੰਦਰਵੀਰ ਸਿੰਘ, ਵਿਨੈ ਪੁਸ਼ਕਰਨਾ, ਰਾਜਬੀਰ ਕੌਰ ਅਤੇ ਅਮਨ ਨੂੰ ਇਸ ਖੇਡ ਦਿਵਸ ਦੀ ਸਫਲਤਾ ਲਈ ਵਧਾਈ ਦਿੱਤੀ।