ਪੈਰ ਤਿਲਕਣ ਕਾਰਨ ਨੌਜਵਾਨ ਘਰ ਦੀ ਛੱਤ ਤੋਂ ਡਿੱਗਿਆ, ਜ਼ਖ਼ਮੀ
ਪੈਰ ਤਿਲਕਣ ਦੇ ਚਲਦਿਆਂ ਨੌਜਵਾਨ ਘਰ ਦੀ ਛੱਤ ਤੋਂ ਡਿੱਗਿਆ, ਜ਼ਖਮੀ
Publish Date: Sat, 18 Jul 2026 03:18 PM (IST)
Updated Date: Sat, 18 Jul 2026 03:22 PM (IST)
ਰਾਜਨ ਤਹੇਨ, ਪੰਜਾਬੀ ਜਾਗਰਣ ਬਟਾਲਾ : ਗਾਂਧੀ ਕੈਂਪ ਬਟਾਲਾ ’ਚ ਪੈਰ ਤਿਲਕਣ ਕਾਰਨ ਇੱਕ ਨੌਜਵਾਨ ਆਪਣੇ ਘਰ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਾ ਰਾਣੀ ਪਤਨੀ ਸੁਰਿੰਦਰ ਪਾਲ ਵਾਸੀ ਗਾਂਧੀ ਕੈਂਪ ਬਟਾਲਾ ਨੇ ਦੱਸਿਆ ਕਿ ਉਸ ਦਾ ਬੇਟਾ ਗੋਬਿੰਦ ਕਿਸੇ ਕੰਮ ਲਈ ਘਰ ਦੀ ਛੱਤ ’ਤੇ ਗਿਆ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 108 ਐਂਬੂਲੈਂਸ ਰਾਹੀਂ ਗੋਬਿੰਦ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ ਹੈ।