ਐੱਸਐੱਲ ਬਾਵਾ ਕਾਲਜ ’ਚ ਕੁਇਜ਼ ਮੁਕਾਬਲਾ ਐੱਸਐੱਲ ਬਾਵਾ ਕਾਲਜ ਵਿੱਚ ਵਰਕਸ਼ਾਪ ਅਤੇ ਮੈਂਟਲ ਐਬਿਲਟੀ ਕੁਇਜ਼ ਮੁਕਾਬਲਾ ਹੋਇਆ
Publish Date: Thu, 01 Oct 2026 04:32 PM (IST)
Updated Date: Thu, 01 Oct 2026 04:34 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਸਥਾਨਕ ਐੱਸਐੱਲ ਬਾਵਾ ਡੀਏਵੀ ਕਾਲਜ ਵਿਖੇ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਦੀ ਸੁਚੱਜੀ ਅਗਵਾਈ ਅਤੇ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੈਂਟ ਦੇ ਮੁਖੀ ਡਾ. ਦਿਨੇਸ਼ ਕੁਮਾਰ ਦੀ ਦੇਖ-ਰੇਖ ਹੇਠ ‘ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਵਰਕਸ਼ਾਪ ਅਤੇ ਮੈਂਟਲ ਐਬਿਲਟੀ ਕੁਇਜ਼ ਮੁਕਾਬਲਾ’ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਨੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਆਪਣੀਆਂ ਮਾਨਸਿਕ ਯੋਗਤਾਵਾਂ, ਸਮਾਂ-ਪ੍ਰਬੰਧਨ ਅਤੇ ਸਕਾਰਾਤਮਕ ਸੋਚ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੀ ਸ਼ੁਰੂਆਤ ਕਾਮਰਸ ਵਿਭਾਗ ਦੇ ਮੁਖੀ ਡਾ. ਦਿਨੇਸ਼ ਕੁਮਾਰ ਵੱਲੋਂ ਇੱਕ ਗਿਆਨਵਰਧਕ ਅਤੇ ਦਿਲਚਸਪ ਪਾਵਰਪੁਆਇੰਟ ਪ੍ਰਸਤੁਤੀ ਨਾਲ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੈਂਕਿੰਗ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਢਾਂਚੇ, ਪ੍ਰਕਿਰਤੀ ਅਤੇ ਤਿਆਰੀ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਮਾਹੌਲ ’ਚ ਆਪਣੀਆਂ ਰੀਜ਼ਨਿੰਗ ਅਤੇ ਵਿਸ਼ਲੇਸ਼ਣਾਤਮਕ ਯੋਗਤਾਵਾਂ ਦੀ ਵਰਤੋਂ ਕਰਨ ਦਾ ਮੌਕਾ ਦੇਣ ਲਈ ਮੈਂਟਲ ਐਬਿਲਟੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਦਿਨੇਸ਼ ਅਤੇ ਯੁਵਰਾਜ ਦੀ ਟੀਮ ਨੇ ਪਹਿਲਾ ਸਥਾਨ, ਪਿੰਕੀ ਅਤੇ ਜਸਪ੍ਰੀਤ ਦੀ ਟੀਮ ਨੇ ਦੂਜਾ ਸਥਾਨ, ਜਦਕਿ ਅਰਸ਼ਦੀਪ ਅਤੇ ਗੁਨਗੁਨ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਦੌਰਾਨ ਪ੍ਰੋ. ਆਰੂਸ਼ੀ ਅਤੇ ਵਿਦਿਆਰਥਣ ਪੂਰਨਿਮਾ ਵੱਲੋਂ ਪ੍ਰਭਾਵਸ਼ਾਲੀ ਮੰਚ ਸੰਚਾਲਨ ਕੀਤਾ ਗਿਆ। ਇਸ ਮੌਕੇ ਕਾਮਰਸ ਵਿਭਾਗ ਤੋਂ ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਸ਼ਹਿਨਾਜ਼ਪ੍ਰੀਤ ਕੌਰ, ਪ੍ਰੋ. ਕਾਜਲ ਅਤੇ ਪ੍ਰੋ. ਗੀਤਾਂਜਲੀ ਸਮੇਤ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।