ਅੰਡਰਗਰਾਊਂਡ ਪਾਈਪਾਂ ਪਾਉਣ ਦਾ ਕੰਮ ਸ਼ੁਰੂ
ਅੰਡਰਗਰਾਊਂਡ ਪਾਈਪਾਂ ਪਾਉਣ ਦਾ ਕੰਮ ਸ਼ੁਰੂ
Publish Date: Wed, 18 Nov 2026 04:08 PM (IST)
Updated Date: Thu, 19 Nov 2026 04:01 AM (IST)
ਜੀਆਰਪੀ- ਪਿੰਡ ਦੇ ਛੱਪੜ ਤੱਕ ਪਾਈਪਾਂ ਪਾ ਕੇ ਸਫ਼ਾਈ ਕਰਵਾਉਂਦੇ ਹੋਏ ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ ਕੁੱਦਾ ਅਤੇ ਪੰਚਾਇਤ ਮੈਂਬਰ। ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਬਲਾਕ ਨਰੋਟ ਜੈਮਲ ਸਿੰਘ ਦੇ ਕਸਬਾ ਤਾਰਾਗੜ੍ਹ ਵਿੱਚ ਗਲੀਆਂ-ਨਾਲੀਆਂ ਦੀ ਸਫ਼ਾਈ ਦਾ ਧਿਆਨ ਰੱਖਦੇ ਹੋਏ ਤਾਰਾਗੜ੍ਹ ਦੀ ਸਰਪੰਚ ਰੋਜ਼ੀ ਸੈਣੀ, ਰਾਜੇਸ਼ ਕੁਮਾਰ ਕੁੱਦਾ ਤੇ ਪਿੰਡ ਦੀ ਪੰਚਾਇਤ ਵੱਲੋਂ ਅੰਡਰਗਰਾਊਂਡ ਪਾਈਪਾਂ ਪਾਈਆਂ ਜਾ ਰਹੀਆਂ ਹਨ। ਗੱਲਬਾਤ ਦੌਰਾਨ ਸਰਪੰਚ ਰਾਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਪਿੰਡ ਦੀਆਂ ਹਰੇਕ ਗਲੀ ਦਾ ਪਾਣੀ ਪਿੰਡ ਦੇ ਬਾਹਰ ਬਣੇ ਛੱਪੜਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਾ ਫੈਲ ਸਕੇ। ਉਨ੍ਹਾਂ ਦੱਸਿਆ ਕਿ ਪੂਰਾ ਨਾਪ-ਤੋਲ ਕਰਕੇ ਪਿੰਡ ਦੀਆਂ ਗਲੀਆਂ ਦਾ ਪਾਣੀ ਅੰਡਰਗਰਾਊਂਡ ਪਾਈਪਾਂ ਵਿੱਚ ਪਾਇਆ ਜਾ ਰਿਹਾ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਕਿਸਮ ਦੀ ਕੋਈ ਗ਼ਲਤੀ ਨਾ ਰਹਿ ਸਕੇ ਅਤੇ ਪਿੰਡ ਹਮੇਸ਼ਾ ਸਾਫ਼ ਰਹੇ। ਇਸ ਮੌਕੇ ਸਾਬਕਾ ਮੈਂਬਰ ਪੰਚਾਇਤ ਅਸ਼ੋਕ ਕੁਮਾਰ, ਮੈਂਬਰ ਪੰਚਾਇਤ ਪ੍ਰਧਾਨ ਸੁਨੀਲ ਕੁਮਾਰ, ਪੰਚ ਪ੍ਰਭਾਤ ਸਿੰਘ, ਪੰਚ ਬੰਦਨਾ ਸਲਾਰੀਆ ਆਦਿ ਹਾਜ਼ਰ ਸਨ।