- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਝੇ ਵਿੱਚੋਂ ਵੱਡੀ ਲੀਡ ਨਾਲ ਸ਼ੈਰੀ ਕਲਸੀ ਨੂੰ ਜਿਤਾਵਾਂਗੇ : ਕਸ਼ਯਪ ਰਾਜਪੂਤ ਮਹਾਸਭਾ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਕਸ਼ਯਪ ਰਾਜਪੂਤ ਮਹਾਸਭਾ ਦੀ ਇਕ ਅਹਿਮ ਮੀਟਿੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਡਾ. ਮਨਮੋਹਨ ਸਿੰਘ ਭਾਗੋਵਾਲੀਆ ਦੀ ਅਗਵਾਈ ਹੇਠ ਹੋਈ ਬਟਾਂਲਾ ਵਿਖੇ ਹੋਈ, ਜਿਸ ਵਿਚ ਡਾ. ਲਖਬੀਰ ਸਿੰਘ ਭਾਗੋਵਾਲੀਆ (ਸਾਬਕਾ ਐੱਸਐੱਮਓ), ਸਤਨਾਮ ਸਿੰਘ ਸੋਨੂੰ ਐੱਮਸੀ, ਅਜੀਤ ਸਿੰਘ ਚੱਕੀ ਵਾਲੇ, ਡਾ. ਬਾਬੂ ਰਾਮ, ਹਰਜਿੰਦਰ ਸਿੰਘ ਕਮਲ, ਹਰਪਾਲ ਸਿੰਘ ਭਾਗੋਵਾਲੀਆ, ਗੁਰਮੀਤ ਸਿੰਘ ਭਾਗੋਵਾਲੀਆ, ਜਸਪਾਲ ਸਿੰਘ ਭਾਗੋਵਾਲੀਆ, ਸੁਖਚੈਨ ਸਿੰਘ ਭਾਗੋਵਾਲੀਆ, ਹਰਜਿੰਦਰ ਸਿੰਘ ਗੁਰ ਨਾਨਕ ਨਗਰ, ਸਤਪਾਲ ਸਿੰਘ, ਗੁਰਨਾਮ ਸਿੰਘ, ਪ੍ਰਧਾਨ ਕੀਮਤੀ ਲਾਲ ਨਰਿੰਦਰ ਸਿੰਘ ਨਿੰਦੀ, ਗੁਰਪ੍ਰੀਤ ਸਿੰਘ ਨੌਸ਼ਹਿਰਾ ਮੱਝਾ ਸਿੰਘ, ਜਸਪਾਲ ਸਿੰਘ ਬਟਾਲਾ, ਸੁਖਦੇਵ ਸਿੰਘ, ਏਐੱਸਆਈ ਸੁੱਚਾ ਸਿੰਘ, ਹਰਜੀਤ ਸਿੰਘ ਗੁਰੂ ਨਾਨਕ ਨਗਰ, ਬਾਵਾ ਸਿੰਘ ਐਕਸ ਐੱਮਸੀ ਮਾਨ ਨਗਰ, ਗੁਲਸ਼ਨ ਕੁਮਾਰ, ਰਿੰਕੂ ਰਾਜਾ, ਤਰਸੇਮ ਲਾਲ ਤੇ ਲਖਵਿੰਦਰ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਡਾ. ਭਾਗੋਵਾਲੀਆ ਸਮੇਤ ਵੱਖ ਵੱਖ ਬੁਲਾਰਿਆਂ ਨੇ ਅਗਾਂਹਵਧੂ ਸੋਚ ਦੇ ਧਾਰਨੀ ਅਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਨੌਜਵਾਨ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਨੂੰ ਆਮ ਆਦਮੀ ਪਾਰਟੀ ਵੱਲੋਂ ਬਟਾਲਾ ਵਿਧਾਨ ਸਭਾ ਹਲਕੇ ਤੋਂ ਮੁੜ ਉਮੀਦਵਾਰ ਬਣਾਉਣ ’ਤੇ ਕਸ਼ਯਪ ਰਾਜਪੂਤ ਮਹਾਂਸਭਾ ਵੱਲੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਮਿਹਨਤ ਕਰ ਕੇ ਸ਼ੈਰੀ ਕਲਸੀ ਨੂੰ ਮੁੜ ਵਿਧਾਇਕ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ ਅਤੇ ਮਾਝੇ ਵਿੱਚੋਂ ਵੱਡੀ ਲੀਡ ਨਾਲ ਸ਼ੈਰੀ ਕਲਸੀ ਨੂੰ ਜਿਤਾਵਾਂਗੇ।