ਬਟਾਲਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਂਗੇ : ਬਲਵਿੰਦਰ ਕੌਰ ਗੁਰੂ ਸਾਹਿਬ ਦੇ ਸਹੁਰਿਆਂ ਦੇ ਸ਼ਹਿਰ ਬਟਾਲਾ ਨੂੰ ਪੂਰੀ ਤਰਾਂ ਨਸ਼ਾ ਮੁਕਤ ਕਰਾਂਗੇ: ਬਲਵਿੰਦਰ ਕੌਰ
Publish Date: Sat, 19 Sep 2026 03:50 PM (IST)
Updated Date: Sun, 20 Sep 2026 04:03 AM (IST)
ਬਾਕੀ ਅਲਾਮਤਾਂ ਨੂੰ ਵੀ ਬਟਾਲੇ ’ਚੋਂ ਜੜ੍ਹੋਂ ਕੱਢ ਕੇ ਇਸਨੂੰ ਬਣਾਵਾਂਗੇ ਨਮੂਨੇ ਦਾ ਸ਼ਹਿਰ ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਪਵਿੱਤਰ ਮੌਕੇ ’ਤੇ ਸਜਾਏ ਨਗਰ ਕੀਰਤਨ ਦੌਰਾਨ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਸ੍ਰੀ ਖਡੂਰ ਸਾਹਿਬ ਨੇ ਨਤਮਤਸਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਅਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਪ੍ਰਭਾਵਸ਼ਾਲੀ ਪੰਥਕ ਕਾਨਫਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਕੌਰ ਨੇ ਕਿਹਾ ਕਿ 2027 ਵਿੱਚ ਖਾਲਸਾ ਸਰਕਾਰ ਬਣਨ ਉਪਰੰਤ ਬਟਾਲੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਾਂਗੇ ਅਤੇ ਬਾਕੀ ਅਲਾਮਤਾਂ ਨੂੰ ਵੀਂ ਬਟਾਲੇ ਵਿੱਚੋ ਜੜਾਂ ਤੋਂ ਕੱਢਾਂਗੇ ਤੇ ਇਸਨੂੰ ਨਮੂਨੇ ਦਾ ਸ਼ਹਿਰ ਬਣਾਵਾਂਗੇ। ਉਹਨਾਂ ਨੇ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਵਿਆਹ ਦੀ ਲੱਖ ਲੱਖ ਵਧਾਈ ਦਿੱਤੀ। ਉਪਰੰਤ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਤੇ ਚੱਲਣ ਦਾ ਯਤਨ ਕਰੇਗੀ। ਇਸ ਦੌਰਾਨ ਅਮਨਦੀਪ ਕੌਰ ਰੰਧਾਵਾ, ਸਤਿੰਦਰਜੀਤ ਸਿੰਘ ਗਿੱਲ, ਐਡਵੋਕੇਟ ਜੈਮਲ ਸਿੰਘ ਨਾਗੋਕੇ, ਪ੍ਰਭਜੋਤ ਕੌਰ, ਗੁਰਦੇਵ ਸਿੰਘ ਸ਼ਾਹੀ, ਕੁਲਦੀਪ ਸਿੰਘ ਕਾਦੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਮੌਜੂਦਾ ਸਮੇਂ ਦੀਆਂ ਸਰਕਾਰਾਂ ਕਾਰਨ ਨਸ਼ਿਆਂ ਦਾ ਵਹਿਣ ਵਹਿ ਰਿਹਾ ਹੈ। ਇਸ ਨੂੰ ਠੱਲ ਪਾਉਣ ਵਾਸਤੇ ਪੰਜਾਬ ਦੀ ਵਾਗਡੋਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਭਾਲਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਮਨਜਿੰਦਰ ਸਿੰਘ ਬੱਲ ਪ੍ਰਧਾਨ ਦਿਹਾਤੀ ਗੁਰਦਾਸਪੁਰ, ਅਨੂਪ ਸਿੰਘ ਬੋਪਾਰਾਏ ਡੱਲਾ, ਗੁਰਤੇਜ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ , ਮਨਵਿੰਦਰ ਸਿੰਘ ਦਕੋਹਾ, ਜੱਜ ਵੋਹਰਾ ਸੀਨੀ ਆਗੂ, ਦਲਬੀਰ ਸਿੰਘ ਚਾਹਲ ਧਾਰੀਵਾਲ, ਬੀਬੀ ਸਰਬਜੀਤ ਕੌਰ ਕਾਰਜਕਾਰਨੀ ਮੈਂਬਰ, ਖੁਸ਼ ਕਰਨ ਸਿੰਘ ਹੇਅਰ ਪਲਵਿੰਦਰ ਸਿੰਘ ਸ਼ੁਕਰਪੁਰਾ, ਗੁਰਦੀਪ ਸਿੰਘ ਕੋਟ ਮਜਲਸ, ਸਰਦੂਲ ਸਿੰਘ ਮੱਲੀ ਰਿਟਾ. ਇੰਸਪੈਕਟਰ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਮਨਜੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਸ਼ੇਰਪੁਰ, ਬੀਬੀ ਕਮਲਜੀਤ ਕੌਰ ਖਤੀਬ,ਆਦਿ ਨੇ ਬੋਲਦਿਆਂ ਕਿਹਾ ਕਿ ਬਟਾਲੇ ਨੂੰ ਵਧੀਆ ਅਤੇ ਸੁੰਦਰ ਸ਼ਹਿਰ ਬਣਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਬਹੁਤ ਜਰੂਰੀ ਹੈ। ਇਸ ਮੌਕੇ ਪ੍ਰਸਿੱਧ ਕਵੀਸ਼ਰ ਸਤਨਾਮ ਸਿੰਘ ਲੀਲ ਕਲਾਂ ਤੇ ਸੁਖਜਿੰਦਰ ਸਿੰਘ ਭਾਮ ਦੇ ਜਥੇ ਅਤੇ ਬਲਬੀਰ ਸਿੰਘ ਗੁਰਦਾਸਪੁਰ ਦੇ ਬੀਬੀਆਂ ਦਾ ਕਵੀਸ਼ਰੀ ਜਥੇ ਵੱਲੋਂ ਵਾਰਾਂ ਨਾਲ ਨਿਹਾਲ ਕੀਤਾ ਗਿਆ। ਪਾਰਟੀ ਸੇਵਾਦਾਰਾਂ ਵੱਲੋਂ ਵੱਡੀ ਪੱਧਰ ਤੇ ਲੰਗਰ ਅਤੇ ਚਾਹ ਦੇ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਜਤਿੰਦਰ ਸਿੰਘ ਭੱਟੀ, ਦਿਲਬਾਗ ਸਿੰਘ ਗੋਬਿੰਦ ਨਗਰ ,ਜਸਵੀਰ ਸਿੰਘ ਕਾਹਨੂੰਵਾਨ ਰੋਡ, ਅਸ਼ੋਕ ਡੱਬ, ਰਤਨ ਸਿੰਘ ਰਿਟਾ ਇੰਸਪੈਕਟਰ , ਬਲਵਿੰਦਰ ਸਿੰਘ ਗਾਂਧੀ ਕੈਂਪ,ਜਸਪਾਲ ਸਿੰਘ ਰਿਟਾ ਥਾਣੇਦਾਰ, ਹਰਜੀਤ ਸਿੰਘ ਵਡਾਲਾ ਗ੍ਰੰਥੀਆਂ ਲਵਪ੍ਰੀਤ ਸਿੰਘ ਵਡਾਲਾ ਗ੍ਰੰਥੀਆਂ ,ਰਣਜੀਤ ਸਿੰਘ ਦਿਆਲਗੜ੍ਹ , ਜਸਵਿੰਦਰ ਸਿੰਘ ਖੋਖਰ ਫੌਜੀਆਂ, ਸੁਖਵਿੰਦਰ ਸਿੰਘ ਕੋਟਲਾ ਮੂਸਾ,ਸੁਖਵਿੰਦਰ ਸਿੰਘ ਕੋਟਲੀ ਭਾਨ ਸਿੰਘ,ਬੀਬੀ ਬਲਜੀਤ ਕੌਰ ,ਬੀਬੀ ਸੁਖਰਾਜ ਕੌਰ ,ਬੀਬੀ ਕਵਲਜੀਤ ਕੌਰ ,ਬੀਬੀ ਰਾਜਵਿੰਦਰ ਕੌਰ, ਬੀਬੀ ਮਨਪ੍ਰੀਤ ਕੌਰ,ਜਗਜੀਤ ਸਿੰਘ ਬਟਾਲਾ, ਸੁਖਜੀਤ ਸਿੰਘ ਸਹਾਬਪੁਰਾ ਅਵਤਾਰ ਸਿੰਘ ਚੌਧਰਪੁਰ, ਗੁਰਮੇਜ ਸਿੰਘ ਬਟਾਲਾ, ਸਤਨਾਮ ਸਿੰਘ ਬਟਾਲਾ,ਆਦਿ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆਂ । ਸਟੇਜ ਸਕੱਤਰ ਦੀ ਸੇਵਾ ਮਨਜੀਤ ਸਿੰਘ ਸਰਪੰਚ ਨੇ ਨਿਭਾਈ।