ਮਾਂ ਭਗਵਤੀ ਦੀਆਂ ਭੇਟਾਂ ’ਤੇ ਝੂਮੇ ਭਗਤ ਨੌਮੀ-ਦਸ਼ਮੀ ਦੇ ਮੇਲੇ ਨੂੰ ਸਮਰਪਿਤ ਦੂਜੇ ਦਿਨ ਵੀ ਕਰਵਾਇਆ ਜਾਗਰਣ
Publish Date: Sat, 21 Nov 2026 03:42 PM (IST)
Updated Date: Sat, 21 Nov 2026 03:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਟਾਲਾ : ਸ੍ਰੀ ਅੱਚਲ ਮੰਦਰ ਸਭਾ ਵੱਲੋਂ ਨੌਮੀ-ਦਸਮੀ ਦੇ ਮੇਲੇ ਨੂੰ ਸਮਰਪਿਤ ਦੂਜੇ ਦਿਨ ਵੀ ਧਰਮਸ਼ਾਲਾ ਦੇ ਗਣਪਤੀ ਹਾਲ ਵਿਖੇ ਵਿਸ਼ਾਲ ਜਾਗਰਣ ਮੁੱਖ ਸੇਵਾਦਾਰ ਨਰੇਸ਼ ਲੂਥਰਾ ਅਤੇ ਪ੍ਰਧਾਨ ਪੂਰਨ ਚੰਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਅਰੁਣ ਅਗਰਵਾਲ, ਵਿਜੇ ਅਗਰਵਾਲ, ਵੀਡੀਜੀ-2 ਲਾਇਨ ਰਾਜੀਵ ਵਿਗ, ਆਲ ਇੰਡੀਆ ਸਵਰਨਕਾਰ ਸੰਘ ਦੇ ਪ੍ਰਧਾਨ ਯਸ਼ਪਾਲ ਚੌਹਾਨ, ਲਾਇਨਜ਼ ਕਲੱਬ ਬਟਾਲਾ ਲੋਟਸ ਦੇ ਪ੍ਰਧਾਨ ਲਾਇਨ ਯੋਗੇਸ਼ ਬੇਰੀ, ਜ਼ਿਲ੍ਹਾ ਭਾਜਪਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ, ਸਾਬਕਾ ਚੇਅਰਮੈਨ ਸੁਰੇਸ਼ ਭਾਟੀਆ, ਲਖਵਿੰਦਰ ਰਾਣਾ, ਜੈ ਪ੍ਰਕਾਸ਼ ਰਾਣਾ ਅਤੇ ਲਾਇਨ ਜਤਿੰਦਰ ਮਹਾਜਨ ਆਦਿ ਨੇ ਸ਼ਿਰਕਤ ਕੀਤੀ। ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਕੁਮਾਰ ਹਰੀਸ਼ ਐਂਡ ਪਾਰਟੀ ਵੱਲੋਂ ਮਹਾਮਾਈ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ ਗਿਆ ਅਤੇ ਭਗਤੀ ਰਸ ਵਿੱਚ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਸੰਗਤ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਕਾਰਤਿਕ ਸਵਾਮੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਸ਼ੋਕ ਢੱਲ, ਆਨੰਦ ਚਾਚੋਵਾਲੀਆ, ਕਮਲ ਕਰਵਲ, ਪੰਡਿਤ ਸੰਜੇ, ਕਵਿਤਾ ਆਹੂਜਾ, ਮਧੂ ਮਹਾਜਨ, ਰਮਾ, ਸੁਨੀਤਾ, ਅਗਰਵਾਲ, ਜੋਲੀ ਅਗਰਵਾਲ, ਸੰਗੀਤਾ, ਰਮਾ ਅਬਰੋਲ, ਰੀਟਾ, ਸਪਨਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।