- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਮੀ-ਦਸ਼ਮੀ ਦੇ ਮੇਲੇ ਨੂੰ ਸਮਰਪਿਤ ਦੂਜੇ ਦਿਨ ਵੀ ਕਰਵਾਇਆ ਜਾਗਰਣ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਸ੍ਰੀ ਅੱਚਲ ਮੰਦਰ ਸਭਾ ਵੱਲੋਂ ਨੌਮੀ-ਦਸਮੀ ਦੇ ਮੇਲੇ ਨੂੰ ਸਮਰਪਿਤ ਦੂਜੇ ਦਿਨ ਵੀ ਧਰਮਸ਼ਾਲਾ ਦੇ ਗਣਪਤੀ ਹਾਲ ਵਿਖੇ ਵਿਸ਼ਾਲ ਜਾਗਰਣ ਮੁੱਖ ਸੇਵਾਦਾਰ ਨਰੇਸ਼ ਲੂਥਰਾ ਅਤੇ ਪ੍ਰਧਾਨ ਪੂਰਨ ਚੰਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਅਰੁਣ ਅਗਰਵਾਲ, ਵਿਜੇ ਅਗਰਵਾਲ, ਵੀਡੀਜੀ-2 ਲਾਇਨ ਰਾਜੀਵ ਵਿਗ, ਆਲ ਇੰਡੀਆ ਸਵਰਨਕਾਰ ਸੰਘ ਦੇ ਪ੍ਰਧਾਨ ਯਸ਼ਪਾਲ ਚੌਹਾਨ, ਲਾਇਨਜ਼ ਕਲੱਬ ਬਟਾਲਾ ਲੋਟਸ ਦੇ ਪ੍ਰਧਾਨ ਲਾਇਨ ਯੋਗੇਸ਼ ਬੇਰੀ, ਜ਼ਿਲ੍ਹਾ ਭਾਜਪਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ, ਸਾਬਕਾ ਚੇਅਰਮੈਨ ਸੁਰੇਸ਼ ਭਾਟੀਆ, ਲਖਵਿੰਦਰ ਰਾਣਾ, ਜੈ ਪ੍ਰਕਾਸ਼ ਰਾਣਾ ਅਤੇ ਲਾਇਨ ਜਤਿੰਦਰ ਮਹਾਜਨ ਆਦਿ ਨੇ ਸ਼ਿਰਕਤ ਕੀਤੀ। ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਕੁਮਾਰ ਹਰੀਸ਼ ਐਂਡ ਪਾਰਟੀ ਵੱਲੋਂ ਮਹਾਮਾਈ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ ਅਤੇ ਭਗਤੀ ਰਸ ਵਿੱਚ ਝੂਮਣ ਲਈ ਮਜਬੂਰ ਕਰ ਦਿੱਤਾ।
ਇਸ ਦੌਰਾਨ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਸ੍ਰੀ ਕਾਰਤਿਕ ਸਵਾਮੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਰਾਤ 12 ਵਜੇ ਭਗਵਾਨ ਭੋਲੇ ਨਾਥ ਅਤੇ ਮਾਤਾ ਪਾਰਵਤੀ ਜੀ ਦੀ ਬਾਰਾਤ ਬੈਂਡ-ਵਾਜਿਆਂ ਨਾਲ ਕੱਢੀ ਗਈ। ਇਸ ਮੌਕੇ ਰਜਨੀਸ਼ ਸ਼ਾਰਦਾ ਪਾਰਟੀ ਲੁਧਿਆਣਾ ਵੱਲੋਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਚੰਚਲ ਲੂਥਰਾ ਵੱਲੋਂ ਭਗਵਾਨ ਭੋਲੇ ਨਾਥ ਜੀ ਨੂੰ ਸ਼ਗਨ ਲਗਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਮੁੱਖ ਸੇਵਾਦਾਰ ਨਰੇਸ਼ ਲੂਥਰਾ ਨੇ ਦੱਸਿਆ ਕਿ ਸ੍ਰੀ ਅੱਚਲ ਮੰਦਰ ਸਭਾ ਵੱਲੋਂ ਨੌਮੀ-ਦਸਮੀ ਦੇ ਮੇਲੇ ਮੌਕੇ ਕਰਵਾਏ ਧਾਰਮਿਕ ਸਮਾਗਮ ਭਗਵਾਨ ਭੋਲੇ ਨਾਥ ਜੀ ਦੀ ਕਿਰਪਾ ਨਾਲ ਸਾਰੇ ਸਮਾਗਮ ਸਫਲਤਾਪੂਰਵਕ ਸੰਪੰਨ ਹੋਏ ਹਨ। ਜਗਰਾਤੇ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਸ਼ੋਕ ਢੱਲ, ਆਨੰਦ ਚਾਚੋਵਾਲੀਆ, ਕਮਲ ਕਰਵਲ, ਪੰਡਤ ਸੰਜੇ, ਕਵਿਤਾ ਆਹੂਜਾ, ਮਧੂ ਮਹਾਜਨ, ਰਮਾ, ਸੁਨੀਤਾ, ਅਗਰਵਾਲ, ਜੋਲੀ ਅਗਰਵਾਲ, ਸੰਗੀਤਾ, ਰਮਾ ਅਬਰੋਲ, ਰੀਟਾ, ਸਪਨਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।