ਜਨਮ ਤੋਂ ਗੂੰਗਾ ਬਹਿਰਾ ਹੋਣ ਦੇ ਬਾਵਜੂਦ ਵੀ ਬਹਿਤਰ ਜ਼ਿੰਦਗੀ ਜੀਅ ਰਿਹਾ ਵਿੱਕੀ ਬਣਿਆ ਮਿਸਾਲ ਜਨਮ ਤੋਂ ਗੂੰਗਾ ਬਹਿਰਾ ਹੋਣ ਦੇ ਬਾਵਜੂਦ ਵੀ ਬਹਿਤਰ ਜ਼ਿੰਦਗੀ ਜੀਅ ਰਿਹਾ ਵਿੱਕੀ ਬਣਿਆ ਮਿਸਾਲ
Publish Date: Mon, 21 Sep 2026 05:37 PM (IST)
Updated Date: Mon, 21 Sep 2026 05:39 PM (IST)
--ਆਪਣੇ ਬਜ਼ੁਰਗ ਮਾਤਾ ਪਿਤਾ ਦੀ ਕਰ ਰਿਹਾ ਹੈ ਪੂਰੀ ਸੇਵਾ ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਵਿੱਚ ਇੱਕ ਵਿਅਕਤੀ ਜਨਮ ਤੋਂ ਹੀ ਗੂੰਗਾ ਅਤੇ ਬਹਿਰਾ ਹੋਣ ਦੇ ਬਾਵਜੂਦ ਆਪਣੇ ਸਾਰੇ ਕੰਮ ਬੜੀ ਆਸਾਨੀ ਨਾਲ ਆਮ ਵਿਅਕਤੀ ਦੀ ਤਰ੍ਹਾਂ ਨਿਭਾ ਰਿਹਾ ਹੈ l ਇੱਥੇ ਇਹ ਵੀ ਦੱਸ ਦਈਏ ਕਿ ਵਿੱਕੀ ਕੁਮਾਰ ਪੁੱਤਰ ਓਂਕਾਰ ਸਿੰਘ ਵਾਸੀ ਤਾਰਾਗੜ੍ਹ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਆਪਣੀ ਸਾਰੀ ਗੱਲਬਾਤ ਲਿਖ ਕੇ ਦੱਸਦਾ ਹੈ ਅਤੇ ਹਿਸਾਬ ਕਿਤਾਬ ਪੂਰਾ ਜਾਣਦਾ ਹੈl ਗੱਲਬਾਤ ਦੌਰਾਨ ਵਿੱਕੀ ਕੁਮਾਰ ਦੇ ਮਾਤਾ ਪਿਤਾ ਨੇ ਦੱਸਿਆ ਕੀ ਵਿੱਕੀ ਦੀ ਉਮਰ 28 ਸਾਲ ਦੀ ਹੈ ਅਤੇ ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ ਅਤੇ ਪਿੰਡ ਵਿੱਚ ਹਰੇਕ ਘਰ ਵਿੱਚ ਬਿਜਲੀ ਦਾ ਕੰਮ ਅਤੇ ਬਿਜਲੀ ਦੇ ਫਾਲਟ ਠੀਕ ਕਰਨ ਦਾ ਕੰਮ ਕਰਦਾ ਹੈ ਅਤੇ ਬਹੁਤ ਘੱਟ ਮਜ਼ਦੂਰੀ ਲੈਂਦਾ ਹੈl ਵਿੱਕੀ ਦੇ ਦੋਸਤ ਸਰਬਜੀਤ ਸਿੰਘ, ਜੋਗਿੰਦਰ ਸਿੰਘ, ਫੌਜੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਇੰਨਾ ਸਾਹੂ ਅਤੇ ਸ਼ਰਮੀਲਾ ਹੈ ਅਤੇ ਹਰ ਸਮੇਂ ਖੁਸ਼ ਰਹਿੰਦਾ ਹੈ ਇਸ ਲਈ ਉਸ ਨੂੰ ਮਿਲਣ ਦਾ ਹਰ ਸਮੇਂ ਦਿਲ ਕਰਦਾ ਰਹਿੰਦਾ ਹੈl ਉਹਨਾਂ ਦੱਸਿਆ ਕੀ ਨਿੱਜੀ ਕੰਮ ਜਿਵੇਂ ਮੋਟਰ ਸਾਈਕਲ ਸਕੂਟੀ ਚਲਾਉਣਾ, ਕਾਰ, ਟ੍ਰੈਕਟਰ, ਟਰੱਕ ਬੜੇ ਆਸਾਨੀ ਨਾਲ ਸਹੀ ਢੰਗ ਨਾਲ ਚਲਾਉਂਦਾ ਹੈ ਗੱਲਬਾਤ ਦੌਰਾਨ ਜਦ ਉਸ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਹ ਹਰ ਸਵਾਲ ਦਾ ਜਵਾਬ ਬੜੇ ਸਹੀ ਢੰਗ ਨਾਲ ਆਪਣੇ ਇਸ਼ਾਰਿਆ ਵਿੱਚ ਸਮਝਾ ਗਿਆl ਉਸ ਦਾ ਦਿਮਾਗ ਇਤਨਾ ਤੇਜ਼ ਹੈ ਕਿ ਹਰ ਗੱਲ ਬਹੁਤ ਜਲਦੀ ਸਮਝ ਜਾਂਦਾ ਹੈl ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ ਕੂਦਾ ਨੇ ਦੱਸਿਆ ਕੀ ਪਿੰਡ ਬਾਸੀਆਂ ਨੇ ਮਨੀ ਮਹੇਸ਼ ਦੀ ਯਾਤਰਾ ਲਈ ਮਨੀ ਮਹੇਸ਼ ਜਾਣ ਵਾਲੇ ਯਾਤਰੀਆਂ ਲਈ ਦਨੇਰੇ ਦੇ ਨਜ਼ਦੀਕ ਲੰਗਰ ਲਗਾਇਆ ਹੋਇਆ ਸੀ। ਜਿਸ ਵਿੱਚ ਵਿੱਕੀ ਨੇ ਇਲੈਕਟ੍ਰੀਸ਼ਨ ਦਾ ਸਾਰਾ ਕੰਮ ਕੀਤਾl ਜਿਸ ਵਿੱਚ ਲਾਈਟਾਂ ਲਗਾਉਣ, ਜਨਰੇਟਰ, ਬਿਜਲੀ ਸਪਲਾਈ, ਡੀਜੇ ਦਾ ਸਾਰਾ ਕੰਮ ਬੜੀ ਬਾਖੂਬੀ ਢੰਗ ਨਾਲ ਕੀਤਾ ਅਤੇ ਉਸ ਦੇ ਨਾਲ ਨਾਲ ਲੰਗਰ ਵਰਤਾਉਣ ਦੀ ਵੀ ਸੇਵਾ ਕੀਤੀl ਸਰਪੰਚ ਰਾਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਇਸਨੂੰ ਦੇਖ ਕੇ ਕੋਈ ਵੀ ਵਿਅਕਤੀ ਇਹ ਜਜਮੈਂਟ ਨਹੀ ਕਰ ਸਕਦਾ ਕਿ ਇਹ ਵਿਅਕਤੀ ਜਨਮ ਤੋਂ ਗੂੰਗਾ ਤੇ ਬਹਰਾ ਹੈl ਸਰਪੰਚ ਨੇ ਦੱਸਿਆ ਕਿ ਵਿੱਕੀ ਇੰਨਾ ਜ਼ਿਆਦਾ ਇਮਾਨਦਾਰ ਹੈ ਕਿ ਇਸ ਤੇ ਹਰ ਤਰ੍ਹਾਂ ਦਾ ਵਿਸ਼ਵਾਸ ਕੀਤਾ ਜਾ ਸਕਦਾ ਹੈl ਸਰਪੰਚ ਨੇ ਦੱਸਿਆ ਕਿ ਜਨਮ ਤੋਂ ਹੀ ਗੂੰਗਾ ਬਹਿਰਾ ਹੋਣ ਕਾਰਨ ਇਸਦਾ ਡਾਕਟਰੀ ਇਲਾਜ ਨਹੀਂ ਹੋ ਸਕਿਆ ਉਹਨਾ ਕਿਹਾ ਕੀ ਅਗਰ ਫਿਰ ਵੀ ਵਿੱਕੀ ਦੇ ਠੀਕ ਹੋਣ ਦੀ ਸਭਾਵਨਾ ਬਣੀ ਤਾਂ ਇਸ ਦਾ ਪੂਰਾ ਸਾਥ ਦਿੱਤਾ ਜਾਵੇਗਾ ਅਤੇ ਪੂਰਾ ਇਲਾਜ ਕਰਵਾਇਆ ਜਾਵੇਗਾl ਸਰਪੰਚ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਸੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਕਿਸੇ ਮਹਿਕਮੇ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਨੌਜਵਾਨ ਆਪਣਾ ਜੀਵਨ ਸਹੀ ਢੰਗ ਨਾਲ ਬਤੀਤ ਕਰ ਸਕਣ ਅਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਸਕਣ।