- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਵਿੱਚ ਸਹਿਯੋਗ ਦੇਣ ਵਾਲੀਆਂ ਵੱਖ ਵੱਖ ਸੰਸਥਾਵਾਂ ਦਾ ਸਨਮਾਨ ਹੋਇਆ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਸ਼੍ਰੀ ਰਾਮ ਨਾਮ ਪ੍ਰਚਾਰ ਸਮਿਤੀ ਅਤੇ ਦੈਨਿਕ ਪ੍ਰਾਰਥਨਾ ਸਭਾ ਵੱਲੋਂ ਸਥਾਨਕ ਕਮਿਊਨਿਟੀ ਹਾਲ ਬਟਾਲਾ ਵਿਖੇ ਸ਼ਕਤੀ ਕੁਮਾਰ ਖੁੱਲਰ ਤੇ ਅਸ਼ੋਕ ਅਗਰਵਾਲ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸ਼੍ਰੀ ਰਾਮ ਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ’ਚ ਸਹਿਯੋਗ ਦੇਣ ਵਾਲੇ ਸਮਾਜ ਸੇਵਕਾਂ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਹੇਸ਼ ਅਗਰਵਾਲ ਜਗਦੀਪ ਫਾਊਂਡਰੀ ਬਟਾਲਾ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਤੌਰ ’ਤੇ ਮਹਾਤਮਾ ਅਯੁੱਧਿਆ ਦਾਸ ਜੀ ਮਹਾਰਾਜ ਰਿਸ਼ੀਕੇਸ਼ ਵਾਲੇ, ਨੀਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜੀਵ ਵਿਗ, ਭਾਰਤ ਵਿਕਾਸ ਪ੍ਰੀਸ਼ਦ ਤੋਂ ਸ਼ਿਵ ਰਾਜਨ ਪੁਰੀ, ਰਮੇਸ਼ ਸ਼ਰਮਾ, ਕਸ਼ਯਪ ਰਾਜਪੂਤ ਸਮਾਜ ਤੋਂ ਅਨਿਲ ਅਤੇ ਅਜੀਤ ਸਿੰਘ, ਸ਼੍ਰੀ ਪੰਡੋਰੀ ਧਾਮ ਸੇਵਕ ਸਭਾ ਤੋਂ ਪੰਡਿਤ ਗੋਰਾ, ਬਜਰੰਗ ਦਲ ਬਟਾਲਾ ਤੋਂ ਅਨੂਪ ਮਹਾਜਨ, ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਧੀਰਜ ਕੁੰਦਰਾ, ਸ਼੍ਰੀ ਕ੍ਰਿਸ਼ਨ ਮੰਦਰ ਸਿੰਬਲ ਚੌਕ ਤੋਂ ਵਿਜੇ ਸਹਿਗਲ, ਜਨ ਸੇਵਾ ਸਮਿਤੀ ਤੋਂ ਵਿਜੇ ਫੌਜੀ, ਸ਼ਿਵ ਰਾਮਾ ਕ੍ਰਿਸ਼ਨਾ ਡਰਾਮੈਟਿਕ ਕਲੱਬ ਤੋਂ ਨੀਰਜ ਕੁਮਾਰ ਢੋਲਾ, ਸ਼੍ਰੀ ਆਦਰਸ਼ ਡਰਾਮਾਟ੍ਰਿਕ ਕਲੱਬ ਕਿਲਾ ਮੰਡੀ ਤੋਂ ਮਨੀਸ਼ ਮਹਾਜਨ, ਸ਼੍ਰੀ ਸ਼ਿਵ ਦੁਰਗਾ ਮੰਦਰ ਪ੍ਰੇਮ ਨਗਰ ਤੋਂ ਰਾਜੇਸ਼ ਸਹਿਦੇਵ, ਜੈ ਸ਼੍ਰੀ ਬਾਵਾ ਲਾਲ ਜੀ ਬੇੜੀਆਂ ਮੁਹੱਲਾ ਤੋਂ ਰਵੀ ਕੁਮਾਰ ਬੱਬੂ, ਬਜਰੰਗ ਭਵਨ ਕਿਲਾ ਮੰਡੀ ਤੋਂ ਰਮੇਸ਼ ਅਗਰਵਾਲ, ਮਹਾਂਵੀਰ ਥੀਏਟ੍ਰਿਕਲ ਕਲੱਬ ਮੀਆਂ ਮੁਹੱਲਾ ਤੋਂ ਸ਼ਸ਼ੀ ਢੱਲ, ਦਿ ਸਭਾ ਮੰਦਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਐਂਡ ਦੁਰਗਾ ਮਾਤਾ ਹੰਸਲੀ ਪੁਲ ਤੋਂ ਭਗਤ ਕੁਨਾਲ, ਬਾਬਾ ਬਾਲਕ ਨਾਥ ਮੰਦਰ ਸਟਾਫ਼ ਰੋਡ ਤੋਂ ਭਗਤ ਕਪਿਲ ਕੁਮਾਰ, ਸੱਤਿਆ ਸਨਾਤਨ ਸਭਾ ਤੋਂ ਸ਼ਿਵ ਸਾਨਨ, ਚਿੰਤਾਹਰਣੀ ਯੂਥ ਕਲੱਬ ਤੋਂ ਅਜੈ ਅੱਤਰੀ, ਸ਼੍ਰੀ ਗੋਪਾਲ ਧਾਮ ਸ਼ਨੀ ਮੰਦਰ ਤੋਂ ਮਨੋਜ, ਸ਼੍ਰੀ ਸੈਣ ਸਭਾ ਬਟਾਲਾ ਤੋਂ ਨਰਿੰਦਰ ਸਿੰਘ, ਨਿਊ ਵੈਸ਼ਨੋ ਸਭਾ ਤੋਂ ਮੁਕੇਸ਼, ਮਹੰਤ ਅਮਤ ਸ਼ਾਹ, ਅਖਿਲ ਭਾਰਤੀ ਮਹਾਜਨ ਸਭਾ ਬਟਾਲਾ ਤੋਂ ਸੁਸ਼ੀਲ ਮਹਾਜਨ, ਅਸ਼ਵਨੀ ਰਾਮਪਾਲ, ਹਰੀਸ਼ ਪ੍ਰਭਾਕਰ, ਵਿਵੇਕ ਮਿੱਤਲ, ਰਾਜ ਕੁਮਾਰ ਆਦਿ ਸ਼ਾਮਲ ਹੋਏ। ਸਮਾਗਮ ਦੌਰਾਨ ਸਭਾ ਅਹੁਦੇਦਾਰਾਂ ਵੱਲੋਂ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮੁੱਖ ਮਹਿਮਾਨ ਮਹੇਸ਼ ਅਗਰਵਾਲ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੇਐੱਲ ਗੁਪਤਾ, ਬ੍ਰਿਜ ਮੋਹਨ ਜੋਸ਼ੀ, ਰਾਜਪਾਲ ਸ਼ਰਮਾ, ਬੌਬੀ ਸੂਰੀ, ਬਲਦੇਵ, ਪਵਨ ਹਾਂਡਾ, ਹਰੀਕ੍ਰਿਸ਼ਨ ਮਹਾਜਨ, ਦਰਸ਼ਨ ਭਾਟੀਆ, ਪ੍ਰਦੀਪ ਕੁੰਜ, ਅਸ਼ਵਨੀ ਕੁਮਾਰ, ਦੀਪਕ ਸ਼ਰਮਾ, ਡਾ. ਬਾਊ ਰਾਮ, ਰਮੇਸ਼ ਅਗਰਵਾਲ, ਸੁਰੇਸ਼ ਪਠਾਨੀਆ, ਅਨਿਰੁੱਧ ਸ਼ਰਮਾ, ਡਾ. ਜਤਿਨ ਸ਼ਰਮਾ, ਅਰੁਣ ਸ਼ਰਮਾ, ਰਚਨਾ ਰਾਠੌਰ, ਸੁਭਾਸ਼ ਧੀਰ, ਪ੍ਰੇਮ ਦੇਵੀ, ਪੁਸ਼ਪਾ ਰਾਣੀ ਅਤੇ ਵਿਜੇ ਕਾਂਸਰਾ ਸਮੇਤ ਕਈ ਪਤਵੰਤੇ ਹਾਜ਼ਰ ਸਨ।