ਸਵ. ਨੌਜਵਾਨ ਗੁਰਵੰਸ਼ਪ੍ਰਤਾਪ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਸਵ. ਨੌਜਵਾਨ ਗੁਰਵੰਸ਼ਪ੍ਰਤਾਪ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ
Publish Date: Thu, 01 Oct 2026 04:12 PM (IST)
Updated Date: Thu, 01 Oct 2026 04:15 PM (IST)
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ, ਕਿਲਾ ਲਾਲ ਸਿੰਘ : ਪਿੰਡ ਸਰਵਾਲੀ ਤੋਂ ਹਰਮਨਬੀਰ ਸਿੰਘ ਦੇ ਇਕਲੌਤੇ ਪੁੱਤਰ ਅਤੇ ਜੱਗਪ੍ਰੀਤ ਸਿੰਘ ਨਾਰਵੇ ਦਾ ਭਤੀਜਾ ਗੁਰਵੰਸਪ੍ਰਤਾਪ ਸਿੰਘ (16) ਜੋ ਕੁਝ ਦਿਨ ਪਹਿਲਾਂ ਇਹ ਫਾਨੀ ਸੰਸਾਰ ਨੂੰ ਛੱਡ ਕੇ ਵਾਹਿਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਮਾਤਾ ਸੁਲੱਖਣੀ ਭਲਾਈ ਕੇਂਦਰ ਸਰਵਾਲੀ ਵਿਖੇ ਹੋਈ। ਕੀਰਤਨ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਪਹੁੰਚੇ ਅਲੱਗ ਅਲੱਗ ਰਾਜਨੀਤਿਕ ਤੇ ਧਾਰਮਿਕ ਆਗੂਆਂ ਤੇ ਪਤਵੰਤਿਆਂ ਵੱਲੋਂ ਸਵ. ਗੁਰਵੰਸ਼ਪ੍ਰਤਾਪ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਹੋਣਹਾਰ ਸਪੁੱਤਰ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ, ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਵਿਜੇ ਕੁਮਾਰ ਸੋਨੀ ਭਾਜਪਾ ਆਗੂ, ਗੌਤਮ ਕੁਮਾਰ ਗੁੱਡੂ ਸੇਠ, ਚੇਅਰਮੈਨ ਰਾਜਵਿੰਦਰ ਕੌਰ, ਬਿਕਰਮ ਸਿੰਘ ਕੋਟਲੀ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਕਾਹਲੋਂ, ਜਸਬੀਰ ਸਿੰਘ ਕਾਹਲੋਂ , ਗੁਰਜੀਤ ਸਿੰਘ ਬਿਜਲੀਵਾਲ, ਡਾਕਟਰ ਸੁਰਜੀਤ ਸਿੰਘ, ਅਮਨਦੀਪ ਸਿੰਘ ਪ੍ਰਿੰਸੀਪਲ ਦਲਜੀਤ ਸਿੰਘ ਐਸੀ ਬਲਦੇਵ ਸਿੰਘ ਮੰਡੀਕਰਨ ਬੋਰਡ ਜਗਦੀਪ ਸਿੰਘ, ਮਾਸਟਰ ਬਿਕਰਮਜੀਤ ਸਿੰਘ ,ਗੁਰਪ੍ਰੀਤ ਸਿੰਘ ਓਗਰੇਵਾਲ, ਗੁਰਪ੍ਰੀਤ ਸਿੰਘ ਸਲਗਾਨੀਆ, ਸਾਬਕਾ ਸਰਪੰਚ ਦਿਲਰਾਜ ਸਿੰਘ ਭੁਪਿੰਦਰ ਸਿੰਘ ਲਾਡੀ ਜਸਵੰਤ ਸਿੰਘ ਪਟਵਾਰੀ ਧਰਮਜੋਤ ਸਿੰਘ, ਹੈਪੀ ਮਲਕਪੁਰ ਗੁਰਮੀਤ ਸਿੰਘ ਨਾਗੀ, ਦਸ਼ਮੇਸ਼ ਪਬਲਿਕ ਸਕੂਲ ਦੇ ਸਰਪ੍ਰਸਤ ਕਰਨ ਪਾਲ ਸਿੰਘ, ਅਜੇ ਪਾਲ ਸਿੰਘ, ਸਾਬਕਾ ਸਰਪੰਚ ਡਾਕਟਰ ਜੋਗਾ ਸਿੰਘ, , ਵਾਈਸ ਚੇਅਰਮੈਨ ਮਹਿੰਦਰ ਪਾਲ ਸਿੰਘ, ਤੇਜਬੀਰ ਸਿੰਘ, ਮਾਸਟਰ ਰਣਜੋਤ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਪਾਲ ਸਿੰਘ, ਲੈਕਚਰ ਪ੍ਰਭਜੀਤ ਸਿੰਘ, ਬਿਕਰਮਜੀਤ ਸਿੰਘ, ਰਾਜਵਿੰਦਰ ਸਿੰਘ, ਸਰਬਜੀਤ ਸਿੰਘ ਸੋਨੂੰ, ਏਐਸਆਈ ਕੰਵਲਜੀਤ ਸਿੰਘ, ਡਾਕਟਰ ਲਾਡੀ, ਸਾਬਕਾ ਸਰਪੰਚ ਸਤਨਾਮ ਸਿੰਘ ਆਦਿ ਹਾਜ਼ਰ ਸਨ।