ਜਾਗਰਣ ਸਬੰਧੀ ਵੈਸ਼ਨੋ ਸਭਾ ਨੇ ਕੱਢੀ ਸ਼ੋਭਾ ਯਾਤਰਾ, ਸ਼ਹਿਰ ਵਾਸੀਆਂ ਵੱਲੋਂ ਸਵਾਗਤ ਜਾਗਰਣ ਦੇ ਸਬੰਧ ਵਿੱਚ ਵੈਸ਼ਨੋ ਸਭਾ ਨੇ ਕੱਢੀ ਸ਼ੋਭਾ ਯਾਤਰਾ, ਸ਼ਹਿਰ ਵਾਸੀਆਂ ਵਲੋਂ ਸਵਾਗਤ
Publish Date: Fri, 13 Nov 2026 06:15 PM (IST)
Updated Date: Sat, 14 Nov 2026 04:03 AM (IST)
ਫੋਟੋ: 13ਬੀਟੀਐਲ19 ਸ਼ੋਭਾ ਯਾਤਰਾ ਕੱਢਦੇ ਹੋਏ ਵੈਸ਼ਨੋ ਸਭਾ ਦੇ ਅਹੁਦੇਦਾਰ। ਫੋਟੋ: 13ਬੀਟੀਐਲ20 ਜਾਣਕਾਰੀ ਦੇਣ ਦੌਰਾਨ ਸਮੂਹਿਕ ਤਸਵੀਰ ’ਚ ਪ੍ਰਧਾਨ ਮੁਕੇਸ਼ ਵਰਮਾ ਤੇ ਹੋਰ। ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਵੈਸ਼ਨੋ ਸਭਾ ਬਟਾਲਾ ਵੱਲੋਂ 27ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 14 ਨਵੰਬਰ ਨੂੰ ਸ਼ਰਧਾ ਨਾਲ ਐੱਸਐੱਲ ਬਾਵਾ ਡੀਏਵੀ ਕਾਲਜ ਦੀ ਗਰਾਊਂਡ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਅੱਜ ਵੈਸ਼ਨੋ ਸਭਾ ਵੱਲੋਂ ਪ੍ਰਧਾਨ ਮੁਕੇਸ਼ ਵਰਮਾ ਦੀ ਅਗਵਾਈ ਹੇਠ ਗਾਂਧੀ ਚੌਕ ਬਟਾਲਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਹ ਸ਼ੋਭਾ ਯਾਤਰਾ ਗਾਂਧੀ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਇਲਾਕਿਆਂ ’ਚੋਂ ਹੁੰਦੀ ਹੋਈ ਐੱਸਐੱਲ ਬਾਵਾ ਡੀਏਵੀ ਕਾਲਜ ਦੇ ਗਰਾਊਂਡ ਵਿਖੇ ਸਮਾਪਤ ਹੋਈ। ਇਸ ਦੌਰਾਨ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਦੱਸਿਆ ਕਿ 14 ਨਵੰਬਰ ਵਾਲੇ ਦਿਨ ਸ਼ਾਮ 7:30 ਵਜੇ ਕੰਜਕ ਪੂਜਨ ਕੀਤਾ ਜਾਵੇਗਾ, ਜਦਕਿ ਰਾਤ 8:30 ਵਜੇ ਜਾਗਰਣ ਦੀ ਸ਼ੁਰੂਆਤ ਹੋਵੇਗੀ, ਜਿਸ ’ਚ ਪ੍ਰਸਿੱਧ ਭਜਨ ਗਾਇਕ ਲਲਿਤ ਸੋਨਵਾਲ, ਇੰਦਰਜੀਤ ਨਿੱਕੂ, ਕੁੰਜ ਬਿਹਾਰੀ ਦਾਸ ਮਹਾਰਾਜ ਤੇ ਮਨੀ ਲਾਡਲਾ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਜਦਕਿ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ। ਮੁਕੇਸ਼ ਵਰਮਾ ਨੇ ਦੱਸਿਆ ਕਿ ਜਾਗਰਣ ਦੌਰਾਨ ਵਿਸ਼ੇਸ਼ ਲੱਕੀ ਡਰਾਅ ਵੀ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਜਾਗਰਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਖਜ਼ਾਨਚੀ ਅਸ਼ੋਕ ਮਹਿਰਾ, ਕੁਲਬੀਰ ਸ਼ਰਮਾ, ਅਜੇ ਸ਼ਰਮਾ, ਕਰਨ ਕਾਂਸਰਾ, ਕਮਲ ਕਾਲੀਆ, ਗੌਰਵ ਮਹਿਤਾ, ਆਕਾਸ਼ ਮਹਿਰਾ, ਪਵਨ ਸਾਨਨ, ਰਾਜਨ ਮਹਿਰਾ, ਵਿੱਕੀ, ਮੁਨੀ ਮਰਵਾਹਾ, ਰਾਹੁਲ ਸ਼ਰਮਾ, ਵਰੁਣ, ਵਿਸ਼ਾਲ ਜੋਸ਼ੀ, ਸ਼ੈਂਕੀ, ਸੋਨੀ, ਧੀਰਜ ਅਗਰਵਾਲ, ਸੁਰੇਸ਼ ਅਗਰਵਾਲ, ਸਤ ਨਾਰਾਇਣ, ਕਾਰਤਿਕ, ਰੋਹਿਤ, ਚਾਂਦ, ਤਿਲਕ ਰਾਜ, ਬਿੱਟੂ ਜੰਬਾ, ਸੰਜੇ ਸਹਿਦੇਵ, ਰੋਹਿਤ ਅਗਰਵਾਲ ਸਮੇਤ ਸਭਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ।