ਜ਼ਰੂਰੀ ਪਲੀਜ.......ਚੋਣਾਂ ’ਚ ਸਰਗਰਮ ਭੂਮਿਕਾ ਨਿਭਾਏਗੀ ਕਸ਼ਯਪ ਰਾਜਪੂਤ ਮਹਾਸਭਾ ਜ਼ਰੂਰੀ ਪਲੀਜ.......ਕਸ਼ਯਪ ਰਾਜਪੂਤ ਮਹਾਸਭਾ ਆਉਣ ਵਾਲੀਆਂ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਏਗੀ: ਭਾਗੋਵਾਲੀਆ
Publish Date: Sun, 04 Oct 2026 05:52 PM (IST)
Updated Date: Sun, 04 Oct 2026 05:53 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ: ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਕਸ਼ਯਪ ਰਾਜਪੂਤ ਮਹਾਜਭਾ ਦੀ ਇਕ ਭਰਵੀਂ ਮੀਟਿੰਗ ਬਟਾਲਾ ਵਿਖੇ ਮਨਮੋਹਨ ਸਿੰਘ ਭਾਗੋਵਾਲੀਆ ਪ੍ਰਧਾਨ ਕਸ਼ਯਪ ਰਾਜਪੂਤ ਮਹਾਂਸਭਾ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ. ਲਖਬੀਰ ਸਿੰਘ ਭਾਗੋਵਾਲੀਆ, ਸਤਨਾਮ ਸਿੰਘ ਸਿੰਘ ਸੋਨੂੰ ਪ੍ਰਧਾਨ ਬਟਾਲਾ, ਹਰਜਿੰਦਰ ਕਮਲ ਜਨਰਲ ਸਕੱਤਰ, ਰਿੰਕੂ ਰਾਜਾ ਪ੍ਰੈੱਸ ਸਕੱਤਰ, ਕੈਸ਼ੀਅਰ ਸੇਵਾ ਮੁਕਤ ਸੂਬੇਦਾਰ ਮਨਜੀਤ ਸਿੰਘ, ਰਵਿੰਦਰ ਸਿੰਘ, ਇੰਜੀ. ਸਿਮਰਨਜੀਤ ਸਿੰਘ ਰਿੰਕੂ, ਸੂਬੇਦਾਰ ਗੁਰਨਾਮ ਸਿੰਘ, ਹਰਜਿੰਦਰ ਸਿੰਘ ਬਟਾਲਾ, ਨਵ ਅਤੇ ਸਤਪਾਲ ਸਿੰਘ ਨੌਸ਼ਹਿਰਾ ਮੱਝਾ ਸਿੰਘ, ਜਸਪਾਲ ਸਿੰਘ ਬਟਾਲਾ ਆਦਿ ਨੇ ਭਾਗ ਲਿਆ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਜ਼ਿਲੇ ਦੇ ਵੱਖ ਵੱਖ ਹਿੱਸਿਆਂ ਵਿੱਚ ਭਰਵੀਆਂ ਮੀਟਿੰਗਾਂ ਕਰਕੇ ਜਿੱਥੇ ਕੌਮ ਦੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਕੋਲੋਂ ਸੁਝਾਅ ਮੰਗੇ ਜਾ ਰਹੇ ਹਨ, ਉਥੇ ਨਾਲ ਹੀ ਆਪਣੀਆਂ ਮੰਗਾਂ/ ਮੁਸ਼ਕਿਲਾਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਕੌਮ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ l ਇਸ ਲਈ ਇਸ ਵਾਰ ਅਗਾਓਂ ਠੋਸ ਫੈਸਲਾ ਲੈਣ ਲਈ ਜ਼ਿਲ੍ਹਿਆਂ ਦੇ ਨਾਲ ਨਾਲ ਸੂਬਾ ਪੱਧਰੀ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁਖ ਉਦੇਸ਼ ਹੀ ਸਮੁੱਚੇ ਮਹਿਰਾ ਸਮਾਜ ਨੂੰ ਇਕ ਮਾਲਾ ਵਿਚ ਪਰੋ ਕੇ ਉਸ ਨੂੰ ਵੀ ਰਾਜਭਾਗ ਵਿਚ ਹਿੱਸੇਦਾਰ ਬਣਾਇਆ ਜਾਵੇ। ਇਸ ਮੌਕੇ ਮਨਮੋਹਨ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਬਟਾਲਾ ਵਿਧਾਨ ਸਭਾ ਹਲਕੇ ’ਚ ਵੱਖ ਵੱਖ ਵਾਰਡਾਂ ’ਚ ਲਗਭਗ ਪੰਜ ਮੀਟਿੰਗਾਂ ਹੋ ਚੁੱਕੀਆਂ ਹਨ, ਜਿੰਨ੍ਹਾਂ ’ਚ ਸਮਾਜ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਫ਼ਤਹਿਗੜ੍ਹ ਚੂੜ੍ਹੀਆਂ ਵਿਖੇ ਕਸ਼ਯਮ ਰਾਜਪੂਤ ਮਹਾਜਨ ਸਭਾ ਦੀ ਇਕਾਈ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਹਰ ਕਸਬੇ, ਸ਼ਹਿਰ, ਪਿੰਡ ਤੇ ਵਾਰਡਾਂ ’ਚ ਸਮਾਜ ਨੂੰ ਮਜ਼ਬੂਤ ਕੀਤਾ ਜਾ ਸਕੇ।