- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਚਖੰਡ ਗੁਰੂ ਨਾਨਕ ਅਸਥਾਨ ਸਕੂਲ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ

ਸੱਤਪਾਲ ਜ਼ਖਮੀ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਅੱਜ ਸਥਾਨਕ ਕਸਬੇ ਦੇ ਸੱਚਖੰਡ ਗੁਰੂ ਨਾਨਕ ਅਸਥਾਨ ਸਕੂਲ ਵਿਖੇ ਪਹਿਲੀ ਤੋਂ ਲੈ ਕੇ 8ਵੀ ਤੱਕ ਦੇ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਵੰਡੀਆਂ। ਇਸ ਮੌਕੇ ਪੱਤਰਕਾਰਾਂ ਨੂੰ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਬੰਸ਼ ’ਚੋਂ 16ਵੀਂ ਪੀੜ੍ਹੀ ਮਹੰਤ ਬਾਬਾ ਅਵਤਾਰ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਸੱਚ ਖੰਡ ਗੁਰੂ ਨਾਨਕ ਅਸਥਾਨ ਸਕੂਲ ਸੰਗਤ ਦੇ ਸਹਿਯੋਗ ਨਾਲ ਪਿਛਲੇ 30 ਸਾਲ ਤੋਂ ਨਰਸਰੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਬੱਚਿਆਂ ਨੂੰ ਬਿਲਕੁਲ ਮੁਫ਼ਤ ਵਿੱਦਿਆ ਪ੍ਰਦਾਨ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਕਿਸੇ ਵੀ ਬੱਚੇ ਕੋਲੋਂ ਕੋਈ ਦਾਖਲਾ ਫੀਸ, ਮਹੀਨਾਵਾਰ ਫੀਸ ਜਾਂ ਹੋਰ ਕੋਈ ਵੀ ਫੰਡ ਨਹੀ ਲਿਆ ਜਾਂਦਾ ਸਗੋਂ ਬੱਚਿਆਂ ਨੁੰ ਮੁਫ਼ਤ ਵਿੱਦਿਆ ਦੇ ਨਾਲ ਨਾਲ ਕਿਤਾਬਾਂ ਅਤੇ ਵਰਦੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਬਾਬਾ ਜੀ ਨੇ ਦੱਸਿਆ ਕਿ ਅੱਜ ਦੀ ਵਰਦੀਆਂ ਦੀ ਸੇਵਾ ਭਾਈ ਸੁਰਜੀਤ ਸਿੰਘ ਯੂ.ਕੇ. ਵਾਲਿਆਂ ਵੱਲੋਂ ਲਈ ਹੈ। ਬਾਬਾ ਜੀ ਅਨੁਸਾਰ ਭਾਈ ਸੁਰਜੀਤ ਸਿੰਘ ਜੀ ਤਾਂ ਇਸ ਸਮੇਂ ਇੰਗਲੈਂਡ ’ਚ ਹਨ ਪਰ ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਪਰਿਵਾਰ ਸਮੇਤ ਇਥੇ ਪਹੁੰਚੇ ਹਨ, ਜਿਨ੍ਹਾਂ ਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ। ਇਸ ਮੌਕੇ ਭਾਈ ਸੁਖਦੇਵ ਸਿੰਘ ਜੀ ਨੇ ਕਿਹਾ ਕਿ ਬਾਬਾ ਅਵਤਾਰ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲਿਆਂ ਦੀ ਬੜੀ ਵੱਡੀ ਦੇਣ ਹੈ ਕਿ ਉਹ ਬੱਚਿਆਂ ਨੁੰ ਫਰੀ ਵਿਦਿਆ ਮੁਹੱਈਆ ਕਰਵਾ ਰਹੇ ਹਨ। ਬਾਬਾ ਜੀ ਦੇ ਇਸ ਵੱਡੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਅਵਤਾਰ ਸਿੰਘ ਬੇਦੀ ਜੀ ਦੇ ਅਸ਼ੀਰਵਾਦ ਸਦਕਾ ਹੀ ਸਾਡੇ ਸਾਰਿਆਂ ਦੇ ਕਾਰਜ ਰਾਸ਼ ਹੁੰਦੇ ਹਨ। ਇਸ ਮੌਕੇ ਬੀਬੀ ਕੁਲਵਿੰਦਰ ਕੌਰ, ਸਿਮਰ ਕੌਰ, ਅਨਮੋਲਪ੍ਰੀਤ ਕੌਰ, ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ, ਗੁਰਜੋਤ ਸਿੰਘ, ਹਰਜੋਤ ਸਿੰਘ ਆਦਿ ਵੀ ਮੌਜੂਦ ਸਨ।