ਅੰਡਰ-14 ਕੁੜੀਆਂ ਦੀ ਕਬੱਡੀ ਟੀਮ ਨੇ ਬਲਾਕ ਪੱਧਰ ’ਤੇ ਮਾਰੀਆਂ ਮੱਲ੍ਹਾਂ
ਅੰਡਰ-14 ਕੁੜੀਆਂ ਦੀ ਕਬੱਡੀ ਟੀਮ ਨੇ ਬਲਾਕ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ
Publish Date: Thu, 01 Oct 2026 04:18 PM (IST)
Updated Date: Thu, 01 Oct 2026 04:21 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਅੰਡਰ-14 ਕੁੜੀਆਂ ਦੀ ਕਬੱਡੀ ਟੀਮ ਨੇ ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਾਕ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਸਕੂਲ ਦੀਆਂ 12 ਪ੍ਰਤਿਭਾਸ਼ਾਲੀ ਵਿਦਿਆਰਥਣਾਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਅਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਰਾਜਬੀਰ ਸਿੰਘ ਅਤੇ ਰਾਜਬੀਰ ਕੌਰ ਨੂੰ ਦਿਲੋਂ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤਾ ਅਤੇ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਨੂੰ ਦਿੰਦੇ ਹੋਏ ਉਨ੍ਹਾਂ ਨੂੰ ਨਿਯਮਿਤ ਤੌਰ ’ਤੇ ਅਭਿਆਸ ਕਰਨ, ਤਕਨੀਕੀ ਹੁਨਰ, ਰਣਨੀਤੀ ਅਤੇ ਟੀਮ ਭਾਵਨਾ ਦੇ ਲਈ ਪ੍ਰੇਰਿਤ ਕਰਦੇ ਇਹ ਉਮੀਦ ਪ੍ਰਗਟ ਕੀਤੀ ਕਿ ਇਹ ਪ੍ਰਤਿਭਾਸ਼ਾਲੀ ਵਿਦਿਆਰਥੀ ਆਉਣ ਵਾਲੇ ਖੇਡ ਮੁਕਾਬਲਿਆਂ ’ਚ ਵੀ ਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਤੇ ਖੇਤਰ ਦਾ ਨਾਮ ਰੋਸ਼ਨ ਕਰਨਗੇ।