ਪੰਜਾਬ ਪੁਲਿਸ ਦੀ ਵੱਡੀ ਸਫਲਤਾ: SSP ਅਦਿੱਤਿਆ ਦੀ ਅਗਵਾਈ ਹੇਠ 7 ਪਿਸਤੌਲਾਂ ਸਮੇਤ 4 ਸਮੱਗਲਰ ਕਾਬੂ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਲਾਨੌਰ ਐੱਸ.ਐੱਚ.ਓ. ਅਮਨਦੀਪ ਸਿੰਘ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਗੁਪਤ ਸੂਚਨਾ ਤੇ 30-09-2026 ਨੂੰ ਬੁੱਧਵਾਰ ਦੇਰ ਸ਼ਾਮ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਹਥਿਆਰਾਂ ਦੀ ਸਮਗਲਿੰਗ ਕਰ ਰਹੇ ਹਨ। ਸੂਚਨਾ ਦੇ ਆਧਾਰ ’ਤੇ ਥਾਣਾ ਕਲਾਨੌਰ ਦੀ ਪੁਲਿਸ ਵੱਲੋਂ ਕਲਾਨੌਰ ਡੇਰਾ ਬਾਬਾ ਨਾਨਕ ਮਾਰਗ ’ਤੇ ਟੀ-ਪੁਆਇੰਟ ਰੁਡਿਆਨਾ ਮੋੜ ਵਿਖੇ ਨਾਕਾਬੰਦੀ ਕੀਤੀ ਗਈ।
Publish Date: Thu, 01 Oct 2026 04:00 PM (IST)
Updated Date: Thu, 01 Oct 2026 04:04 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸ.ਐੱਸ.ਪੀ. ਅਦਿੱਤਿਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਕਲਾਨੌਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 7 ਪਿਸਤੌਲ ਅਤੇ 8 ਮੈਗਜ਼ੀਨਾਂ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਿਲ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਲਾਨੌਰ ਐੱਸ.ਐੱਚ.ਓ. ਅਮਨਦੀਪ ਸਿੰਘ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਗੁਪਤ ਸੂਚਨਾ ਤੇ 30-09-2026 ਨੂੰ ਬੁੱਧਵਾਰ ਦੇਰ ਸ਼ਾਮ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਹਥਿਆਰਾਂ ਦੀ ਸਮਗਲਿੰਗ ਕਰ ਰਹੇ ਹਨ। ਸੂਚਨਾ ਦੇ ਆਧਾਰ ’ਤੇ ਥਾਣਾ ਕਲਾਨੌਰ ਦੀ ਪੁਲਿਸ ਵੱਲੋਂ ਕਲਾਨੌਰ ਡੇਰਾ ਬਾਬਾ ਨਾਨਕ ਮਾਰਗ ’ਤੇ ਟੀ-ਪੁਆਇੰਟ ਰੁਡਿਆਨਾ ਮੋੜ ਵਿਖੇ ਨਾਕਾਬੰਦੀ ਕੀਤੀ ਗਈ।
ਨਾਕਾਬੰਦੀ ਦੌਰਾਨ ਇੱਕ ਸਵਿਫਟ ਕਾਰ ਨੰਬਰ UK 16 C 0040 ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਕਾਰ ’ਚੋਂ ਇੱਕ ਕਾਲੇ ਰੰਗ ਦੇ ਬੈਗ ’ਚੋਂ 7 ਪਿਸਤੌਲ ਅਤੇ 8 ਮੈਗਜ਼ੀਨ (ਬਿਨਾਂ ਕਾਰਤੂਸ) ਬਰਾਮਦ ਹੋਏ।
ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ
ਲਵਪ੍ਰੀਤ ਸਿੰਘ ਵਾਸੀ ਸਿਤਾਰਗੰਜ (ਉੱਤਰਾਖੰਡ), ਲਵਪ੍ਰੀਤ ਸਿੰਘ ਵਾਸੀ ਹਲਫੂਵਾਲ, ਸਿਤਾਰਗੰਜ (ਉੱਤਰਾਖੰਡ), ਜਸਨਦੀਪ ਸਿੰਘ ਵਾਸੀ ਗੋਰੀ ਖੇੜਾ, ਸਿਤਾਰਗੰਜ (ਉੱਤਰਾਖੰਡ), ਹਰਜਿੰਦਰ ਸਿੰਘ ਵਾਸੀ ਲੱਖਣ ਕਲਾ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲ ਹਥਿਆਰਾਂ ਦਾ ਕੋਈ ਲਾਇਸੈਂਸ ਨਹੀਂ ਸੀ। ਇਸ ਸਬੰਧੀ ਥਾਣਾ ਕਲਾਨੌਰ ਵਿਖੇ ਮੁਕੱਦਮਾ ਨੰਬਰ 130 ਮਿਤੀ 01-10-2026 ਅਧੀਨ 25-54-59 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਮੁੱਢਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਕਿੱਥੇ ਸਪਲਾਈ ਕੀਤੇ ਜਾਣੇ ਸਨ। ਇਸ ਘਟਨਾ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ।