- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਦ ਰੇਲਵੇ ਫਾਟਕਾਂ ਨੂੰ ਜੋਖਮ ਵਿੱਚ ਪਾ ਕੇ ਪਾਰ ਕਰਦੇ ਦੋਪਹੀਆ ਵਾਹਨ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਸ਼ਹਿਰ ਵਿੱਚ ਸੁਰੱਖਿਆ ਲਈ ਬਣਾਏ ਗਏ ਰੇਲਵੇ ਫਾਟਕਾਂ ਦੀ ਅਹਿਮੀਅਤ ਨੂੰ ਦਰਕਿਨਾਰ ਕਰ ਲੋਕ ਫਾਟਕ ਬੰਦ ਹੋਣ 'ਤੇ ਦੋਪਹੀਆ ਵਾਹਨ ਚਾਲਕ ਜਾਨ ਜੋਖਮ ਵਿੱਚ ਪਾ ਕੇ ਫਾਟਕ ਨੂੰ ਪਾਰ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਨਾ ਆਪਣੀ ਜਾਨ ਦੀ ਪਰਵਾਹ ਅਤੇ ਨਾ ਹੀ ਪੁਲਿਸ ਦਾ ਡਰ। ਟ੍ਰੇਨ ਲੰਘਣ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਫਾਟਕ ਬੰਦ ਕੀਤੇ ਜਾਂਦੇ ਹਨ, ਪਰ ਇਸਦੇ ਬਾਵਜੂਦ ਵੀ ਕੁਝ ਲੋਕ ਇਨ੍ਹਾਂ ਸਭ ਗੱਲਾਂ ਨੂੰ ਦਰਕਿਨਾਰ ਕਰਦਿਆਂ ਬੰਦ ਫਾਟਕ ਦੇ ਹੇਠਾਂ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿੱਚ ਸਾਈਕਲ, ਸਕੂਟਰ, ਬਾਈਕ ਸਵਾਰ ਹੀ ਨਹੀਂ ਬਲਕਿ ਪੈਦਲ ਚੱਲਣ ਵਾਲੇ ਵੀ ਸ਼ਾਮਲ ਹੁੰਦੇ ਹਨ। ਜਲਦਬਾਜ਼ੀ ਵਿੱਚ ਇਹ ਲੋਕ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਨਾਸਮਝੀ ਉਨ੍ਹਾਂ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ।
ਸ਼ਹਿਰ ਦੇ ਗੁਰਦਾਸਪੁਰ-ਪਠਾਨਕੋਟ ਰੋਡ, ਕਾਹਨੂੰਵਾਨ ਰੋਡ ਅਤੇ ਬੀਐੱਸਐੱਫ ਰੋਡ 'ਤੇ ਸਥਿਤ ਫਾਟਕ ਨੂੰ ਰੇਲਵੇ ਦੇ ਕਰਮਚਾਰੀ ਟ੍ਰੇਨ ਆਉਣ 'ਤੇ ਬੰਦ ਤਾਂ ਕਰ ਦਿੰਦੇ ਹਨ ਪਰ ਦੋਪਹੀਆ ਵਾਹਨ ਜਲਦਬਾਜ਼ੀ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਬੰਦ ਫਾਟਕ ਦੇ ਹੇਠਾਂ ਤੋਂ ਰੇਲਵੇ ਲਾਈਨ ਪਾਰ ਕਰਨ ਤੋਂ ਬਾਜ ਨਹੀਂ ਆਉਂਦੇ। ਲੋਕ ਆਪਣੀ ਜਾਨ ਤੇ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਬਿਨਾਂ ਕਿਸੇ ਡਰ ਦੇ ਬੰਦ ਫਾਟਕ ਨੂੰ ਪਾਰ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਟ੍ਰੇਨ ਬਿਲਕੁਲ ਨੇੜੇ ਹੋਣ 'ਤੇ ਵੀ ਉਹ ਫਾਟਕ ਨੂੰ ਪਾਰ ਕਰਨ ਤੋਂ ਪਰਹੇਜ਼ ਨਹੀਂ ਕਰਦੇ। ਦਿਨ ਭਰ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਨਾ ਹੀ ਸਥਾਨਕ ਪ੍ਰਸ਼ਾਸਨ ਕੁਝ ਕਰਨ ਦੇ ਮੂਡ ਵਿੱਚ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਰੇਲਵੇ ਪ੍ਰਸ਼ਾਸਨ ਵੱਲੋਂ ਕੋਈ ਕਦਮ ਚੁੱਕੇ ਜਾ ਰਹੇ ਹਨ।
ਫਾਟਕਾਂ 'ਤੇ ਜਦੋਂ ਇੱਕ ਵਾਹਨ ਚਾਲਕ ਫਾਟਕ ਦੇ ਹੇਠਾਂ ਤੋਂ ਵਾਹਨ ਕੱਢਦਾ ਹੈ ਤਾਂ ਇੱਕ-ਦੂਜੇ ਦੀ ਦੇਖਾ-ਦੇਖੀ ਟ੍ਰੇਨ ਆਉਣ ਤੱਕ ਫਾਟਕ ਬੰਦ ਹੋਣ ਤੋਂ ਬਾਅਦ ਵੀ ਲੋਕਾਂ ਦੇ ਰੇਲਵੇ ਲਾਈਨ ਤੋਂ ਲੰਘਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਜੇਕਰ ਸਥਾਨਕ ਪ੍ਰਸ਼ਾਸਨ, ਰੇਲਵੇ ਪ੍ਰਸ਼ਾਸਨ ਨੇ ਸਮੇਂ ਸਿਰ ਇਸ 'ਤੇ ਐਕਸ਼ਨ ਨਹੀਂ ਲਿਆ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਜਿਸਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਰੇਲਵੇ ਫਾਟਕ ਬੰਦ ਹੋਣ ਤੋਂ ਬਾਅਦ ਉਸਦੇ ਹੇਠਾਂ ਤੋਂ ਕੋਈ ਨਾ ਲੰਘੇ ਇਸਦੀ ਜ਼ਿੰਮੇਵਾਰੀ ਆਰਪੀਐੱਫ ਅਤੇ ਜੀਆਰਪੀ ਦੀ ਹੁੰਦੀ ਹੈ ਪਰ ਕਿਸੇ ਵੀ ਫਾਟਕ 'ਤੇ ਆਰਪੀਐੱਫ ਜਾਂ ਜੀਆਰਪੀ ਦਾ ਕੋਈ ਜਵਾਨ ਨਹੀਂ ਹੁੰਦਾ ਅਤੇ ਲੋਕ ਆਪਣੀ ਮਨਮਾਨੀ ਕਰਦੇ ਹਨ ਅਤੇ ਬਿਨਾਂ ਕਿਸੇ ਖੌਫ ਦੇ ਬੰਦ ਫਾਟਕ ਦੇ ਹੇਠਾਂ ਤੋਂ ਲੰਘਣ ਲੱਗਦੇ ਹਨ।
--ਫਾਟਕ ਦੇ ਹੇਠਾਂ ਤੋਂ ਲੰਘਣਾ ਕਾਨੂੰਨੀ ਅਪਰਾਧ--
ਰੇਲਵੇ ਨਿਯਮਾਂ ਅਨੁਸਾਰ ਬੰਦ ਫਾਟਕ ਦੇ ਹੇਠਾਂ ਤੋਂ ਲੰਘਣਾ ਕਾਨੂੰਨੀ ਅਪਰਾਧ ਹੈ ਅਤੇ ਉਲੰਘਣਾ ਕਰਨ ਵਾਲਿਆਂ 'ਤੇ ਰੇਲਵੇ ਐਕਟ ਦੀ ਧਾਰਾ 147 ਤਹਿਤ ਮਾਮਲਾ ਦਰਜ ਹੁੰਦਾ ਹੈ ਅਤੇ ਛੇ ਮਹੀਨੇ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਜਾ ਦੋਵੇਂ ਇਕੱਠੇ ਹੋ ਸਕਦੇ ਹਨ। ਰੇਲਵੇ ਫਾਟਕ ਬੰਦ ਹੋਣ ਦਾ ਮਕਸਦ ਇਹੀ ਹੁੰਦਾ ਹੈ ਕਿ ਟ੍ਰੇਨ ਕਿਸੇ ਵੀ ਸਮੇਂ ਆ ਸਕਦੀ ਹੈ, ਲੋਕ ਸਾਵਧਾਨ ਹੋ ਜਾਣ।