- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਰੋਜ਼ਾਂ ਗੁਰਮਤਿ ਸਮਾਗਮ ਸ਼ੁਰੂ, ਪਹਿਲੇ ਦਿਨ ਦੇ ਰਾਤਰੀ ਦੀਵਾਨ 'ਚ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸ਼ਾਹਪੁਰ ਅਮਰਗੜ੍ਹ ਵਿਖੇ ਸਰਬੱਤ ਦੇ ਭਲੇ ਲਈ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸ਼ੁਰੂ ਕਰਵਾਏ ਗਏ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਵੱਖ-ਵੱਖ ਰਾਗੀਆਂ, ਕਥਾ ਵਾਚਕ ਅਤੇ ਕਵੀਸ਼ਰ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਗੁਰਮਤਿ ਸਮਾਗਮ ਦੇ ਪਹਿਲੇ ਪੜਾਅ ਵਿੱਚ ਸ਼ੁੱਕਰਵਾਰ ਦੇ ਰਾਤਰੀ ਦੀਵਾਨ ਸਜਾਉਣ ਤੋਂ ਪਹਿਲਾਂ ਬਾਬਾ ਗੁਰਵਿੰਦਰ ਸਿੰਘ ਗੋਗਾ ਵੱਲੋਂ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੇ ਭੋਗ ਪੈਣ ਉਪਰੰਤ ਅਰਦਾਸ ਕੀਤੀ ਗਈ। ਇਸ ਗੁਰਮਤਿ ਸਮਾਗਮ ਦੇ ਪਹਿਲੇ ਰਾਤਰੀ ਦੀਵਾਨ ਵਿੱਚ ਭਾਈ ਪਰਮਜੀਤ ਸਿੰਘ ਜੀ ਹਜੂਰੀ ਰਾਗੀ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਕਲਾਨੌਰ, ਭਾਈ ਸਰਬਜੀਤ ਸਿੰਘ ਪਟਿਆਲੇ ਵਾਲੇ ਕਥਾਵਾਚਕ, ਗਿਆਨੀ ਦਵਿੰਦਰ ਸਿੰਘ ਸ਼੍ਰੀ ਗੋਇੰਦਵਾਲ ਸਾਹਿਬ ਵਾਲਿਆਂ ਵੱਲੋਂ ਕਥਾ ਵਿਚਾਰਾਂ ਕਰਕੇ ਸਿੱਖ ਕੌਮ ਦੇ ਸ਼ਾਨੇਮੱਤੇ ਇਤਿਹਾਸ ਸਬੰਧੀ ਚਾਨਣਾ ਪਾਇਆ ਗਿਆ।