ਪਿੰਡ ਕਾਲਾ ਅਫਗਾਨਾ ਦੇ ਦੋ ਨੌਜਵਾਨ ਫੁੱਟਬਾਲ ਦੀ ਨੈਸ਼ਨਲ ਟੀਮ ਵਿੱਚ ਸਲੈਕਟ
ਪਿੰਡ ਕਾਲਾ ਅਫਗਾਨਾ ਦੇ ਦੋ ਨੌਜਵਾਨ ਫੁੱਟਬਾਲ ਦੀ ਨੈਸ਼ਨਲ ਟੀਮ ਵਿੱਚ ਸਲੈਕਟ
Publish Date: Thu, 05 Nov 2026 04:08 PM (IST)
Updated Date: Thu, 05 Nov 2026 04:11 PM (IST)
ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ ਧਿਆਨਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਮਸ਼ਹੂਰ ਪਿੰਡ ਕਾਲਾ ਅਫਗਾਨਾ ਜੋ ਖਿਡਾਰੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੋ ਨੌਜਵਾਨ ਰਾਜਨਦੀਪ ਸਿੰਘ ਅਤੇ ਅਰਮਾਨਦੀਪ ਸਿੰਘ ਜੋ ਅੰਡਰ 17 ਸਾਲ ਫੁੱਟਬਾਲ ਦੀ ਨੈਸ਼ਨਲ ਟੀਮ ਵਿੱਚ ਸਲੈਕਟ ਹੋਏ ਹਨ, ਜਿਸ ਨਾਲ ਪਿੰਡ ਅਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਨੌਜਵਾਨ ਉੱਤਰ ਪ੍ਰਦੇਸ਼ ਦੇ ਸ਼ਹਿਰ ਬਲੀਆ ਵਿਖੇ 2 ਨਵੰਬਰ ਤੋਂ ਸ਼ੁਰੂ ਹੋਈਆਂ ਅੰਡਰ 17 ਸਾਲ ਫੁੱਟਬਾਲ ਨੈਸ਼ਨਲ ਗੇਮਾਂ ਵਿੱਚ ਖੇਡ ਰਹੇ ਹਨ। ਰਾਜਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਵੱਲੋਂ ਖੇਡ ਰਿਹਾ ਹੈ ਅਤੇ ਅਰਮਾਨ ਦੀਪ ਸਿੰਘ ਮਹਿਲਪੁਰ ਅਕੈਡਮੀ ਵੱਲੋਂ ਖੇਡ ਰਿਹਾ ਹੈ।ਇਹ ਮੁੱਢਲੀ ਫੁੱਟਬਾਲ ਦੀ ਟ੍ਰੇਨਿੰਗ ਕੋਚ ਕਸ਼ਮੀਰ ਸਿੰਘ ਹੈਪੀ ਅਤੇ ਹਰਿੰਦਰ ਸਿੰਘ ਕੋਲੋਂ ਲੈ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮਾਸਟਰ ਮਨੋਹਰ ਸਿੰਘ ਨੇ ਦੱਸਿਆ ਕਿ ਇਹ ਸਾਡੇ ਪਿੰਡ ਦੇ ਹੋਣਹਾਰ ਬੱਚੇ ਆਉਣ ਵਾਲੇ ਦਿਨਾਂ ਵਿੱਚ ਇੰਟਰਨੈਸ਼ਨਲ ਲੈਵਲ ਤੇ ਖੇਡਣਗੇ ਜਿਸ ਨਾਲ ਸਾਡੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।