ਅੰਤਰ ਕਾਲਜ ਵੇਟ ਲਿਫਟਿੰਗ ਟੂਰਨਾਮੈਂਟ ’ਚ ਖਿਡਾਰਨਾਂ ਨੇ ਜਿੱਤੇ ਤਗ਼ਮੇ
ਅੰਤਰ ਕਾਲਜ ਵੇਟ ਲਿਫਟਿੰਗ ਟੂਰਨਾਮੈਂਟ ਵਿੱਚ ਦੋ ਖਿਡਾਰਨਾਂ ਨੇ ਜਿੱਤੇ ਤਗ਼ਮੇ
Publish Date: Tue, 17 Nov 2026 06:29 PM (IST)
Updated Date: Tue, 17 Nov 2026 06:30 PM (IST)
ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਪੰਜਾਬੀ ਜਾਗਰਣ ਕਾਦੀਆਂ: ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆਂ ਦੋ ਖਿਡਾਰਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਅੰਤਰ ਕਾਲਜ ਵੇਟ ਲਿਫਟਿੰਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਗਮੇ ਪ੍ਰਾਪਤ ਕੀਤੇ ਹਨ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਆਹਲੂਵਾਲੀਆ ਤੇ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ ਦੋ ਖਿਡਾਰਨਾਂ ਪਰਮਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ 85 ਕਿਲੋ ਅਤੇ 80 ਕਿੱਲੋ ਭਾਰ ਚੁੱਕ ਕੇ ਉਕਤ ਟੂਰਨਾਮੈਂਟ ’ਚ ਰਨਰਜ਼ ਅੱਪ ਸਥਾਨ ਪ੍ਰਾਪਤ ਕਰਦਿਆਂ ਤਗ਼ਮੇ ਜਿੱਤੇ ਹਨ। ਕਾਲਜ ਪਹੁੰਚਣ ’ਤੇ ਜੇਤੂ ਖਿਡਾਰਨਾਂ ਦਾ ਡਾ. ਆਹਲੂਵਾਲੀਆ ਅਤੇ ਡਾ. ਸਿਮਰਤਪਾਲ ਸਮੇਤ ਖੇਡ ਕਮੇਟੀ ਦੇ ਮੈਂਬਰਾਂ ਅਤੇ ਸਟਾਫ਼ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਕਮੇਟੀ ਮੈਂਬਰ ਸਤਨਾਮ ਸਿੰਘ ਬੁੱਟਰ ਸਮੇਤ ਸਮੂਹ ਮੈਂਬਰਾਂ ਨੇ ਪ੍ਰਿੰਸੀਪਲ, ਖੇਡ ਵਿਭਾਗ ਦੇ ਮੁਖੀ ਸਮੇਤ ਜੇਤੂ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਨੂੰ ਵਧਾਈ ਦਿੰਦਿਆਂ ਖਿਡਾਰਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।