
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਤੰਤਰਤਾ ਦਿਵਸ ਮੌਕੇ ਆਰਐੱਸਐੱਸ ਦਫ਼ਤਰ ਵਿਖੇ ਲਹਿਰਾਇਆ ਤਿਰੰਗਾ

ਆਕਾਸ਼, ਪੰਜਾਬੀ ਜਾਗਰਣਟ
ਗੁਰਦਾਸਪੁਰ: ਸੁਤੰਤਰਤਾ ਦਿਵਸ ਦੇ ਪਵਿੱਤਰ ਮੌਕੇ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਗੁਰਦਾਸਪੁਰ ਦੇ ਸੰਘ ਦਫ਼ਤਰ ਵਿੱਚ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਗਿਆ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜ਼ਿਲ੍ਹਾ ਸੰਘ ਚਾਲਕ ਡਾਕਟਰ ਮੋਹਿਤ ਮਹਾਜਨ ਨੇ ਰਾਸ਼ਟਰੀ ਝੰਡਾ ਲਹਿਰਾਇਆ। ਸੰਘ ਦੇ ਗੁਰਦਾਸਪੁਰ ਜ਼ਿਲ੍ਹਾ ਕਾਰਜਵਾਹ ਮੁਨੀਸ਼ ਬਮੋਤਰਾ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਦੇ ਇਸ ਪਵਿੱਤਰ ਮੌਕੇ 'ਤੇ ਸੰਘ ਦੇ ਪ੍ਰਾਂਤ ਪ੍ਰਚਾਰਕ ਪ੍ਰਮੁੱਖ ਲੀਲਾਧਰ ਨੇ ਮੌਕੇ 'ਤੇ ਆਏ ਸਾਰੇ ਸਵੈਮ ਸੇਵਕ ਭਰਾਵਾਂ ਨੂੰ ਸੁਤੰਤਰਤਾ ਦੀ ਹਾਰਦਿਕ ਵਧਾਈ ਦਿੰਦਿਆਂ ਇਸ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਾਨੂੰ ਇਹ ਆਜ਼ਾਦੀ ਸੌਖੀ ਨਹੀਂ ਮਿਲੀ, ਇਸ ਲਈ ਸਾਡੇ ਕਈ ਸਾਲਾਂ ਦੀ ਤਪੱਸਿਆ ਅਤੇ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਸ਼ਾਮਲ ਹਨ। ਇਸ ਮੌਕੇ 'ਤੇ ਰਾਜੇਸ਼ ਸ਼ਰਮਾ, ਨਗਰ ਸੇਵਾ ਪ੍ਰਮੁੱਖ ਜੈਦੀਪ ਮਹਾਜਨ, ਰੰਧੀਸ਼ ਮਹਾਜਨ, ਨਗਰ ਪ੍ਰਚਾਰ ਪ੍ਰਮੁੱਖ ਰਜਨੀਸ਼ ਮਹਾਜਨ, ਸੇਵਾ ਭਾਰਤੀ ਪ੍ਰਧਾਨ ਜਤਿੰਦਰ, ਰੋਹਿਤ ਮਹਾਜਨ (ਮੰਡਲ ਪ੍ਰਧਾਨ), ਐਡਵੋਕੇਟ ਅਨਿਲ ਨੰਦਾ, ਵਿਨੈ ਮਹਾਜਨ, ਐਡਵੋਕੇਟ ਨਰਿੰਦਰ ਸ਼ਰਮਾ, ਜ਼ਿਲ੍ਹਾ ਸੰਪਰਕ ਪ੍ਰਮੁੱਖ ਰਾਜਨ ਮਿੱਤਲ, ਪ੍ਰਵੀਨ, ਨੀਰਜ ਸ਼ਰਮਾ, ਅਸ਼ੋਕ, ਸੁਨੀਲ ਲਾਲ, ਸਚਿਨ, ਸੁਮਿਤ, ਚੇਤਨ ਸਰੋਜ, ਗੌਰਵ ਸ਼ਰਮਾ (ਬਰਨਾਲਾ) ਆਦਿ ਹਾਜ਼ਰ ਸਨ।