ਮਰਹੂਮ ਬਲਵਿੰਦਰ ਸਿੰਘ ਲਾਈਨਮੈਨ ਨੂੰ ਸ਼ਰਧਾਂਜਲੀਆਂ ਭੇਟ ਮਰਹੂਮ ਬਲਵਿੰਦਰ ਸਿੰਘ ਲਾਈਨਮੈਨ ਨੂੰ ਸ਼ਰਧਾਂਜਲੀਆਂ ਭੇਟ
Publish Date: Mon, 10 Aug 2026 09:25 PM (IST)
Updated Date: Mon, 10 Aug 2026 09:26 PM (IST)
-ਛੋਟੇਪੁਰ, ਜਾਗਰਣ ਗਰੁੱਪ ਦੇ ਜੀਐੱਮ ਨੀਰਜ਼ ਸ਼ਰਮਾ ਸਮੇਤ ਵੱਡੀਆਂ ਸ਼ਖਸ਼ੀਅਤਾਂ ਪੁੱਜੀਆਂ ------- ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਪਾਵਰਕਾਮ ਦੇ ਸੇਵਾ ਮੁਕਤ ਲਾਈਨ ਮੈਨ ਮਰਹੂਮ ਬਲਵਿੰਦਰ ਸਿੰਘ, ਜਿਸ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਬਾਬਾ ਸ਼੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਵੈਰਾਗਮਈ ਕੀਰਤਨ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਜਲੰਧਰ ਦੇ ਜਨਰਲ ਮੈਨੇਜਰ ਨੀਰਜ ਸ਼ਰਮਾ ਸਮੇਤ ਹੋਰ ਵੱਡੀਆਂ ਸ਼ਖਸ਼ੀਅਤਾਂ ਇਸ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਰਾਗੀ ਜਥੇ, ਗ੍ਰੰਥੀ ਸਿੰਘ ਅਤੇ ਅਰਦਾਸੀਏ ਸਿੰਘ ਨੂੰ ਸਿਰਪਾਓ ਭੇਟ ਕੀਤੇ ਗਏ ਉਪਰੰਤ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮਰਹੂਮ ਬਲਵਿੰਦਰ ਸਿੰਘ ਸੇਵਾ ਮੁਕਤ ਲਾਈਨਮੈਨ ਵੱਲੋਂ ਆਪਣੇ ਜੀਵਨ ਵਿੱਚ ਜਿੱਥੇ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਬਿਜਲੀ ਬੋਰਡ ਅਤੇ ਪਾਵਰਕਾਮ ਵਿੱਚ ਰੋਜ਼ਗਾਰ ਪ੍ਰਦਾਨ ਕਰਵਾਇਆ ਉੱਥੇ ਸਮਾਜ ਦੀ ਸੇਵਾ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ। ਇਸ ਮੌਕੇ ਛੋਟੇਪੁਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਾਗਰਣ ਗਰੁੱਪ ਦੇ ਜੀਐੱਮ ਨੀਰਜ਼ ਸ਼ਰਮਾ ਜਲੰਧਰ, ਹਰਜੀਤ ਸਿੰਘ ਪੰਜਾਬੀ ਜਾਗਰਣ ਤੋਂ ਇਲਾਵਾ ਇਸ ਸਮਾਗਮ ਵਿੱਚ ਪਹੁੰਚੀਆਂ ਸ਼ਖਸ਼ੀਅਤਾਂ ਅਤੇ ਸਾਕ ਸਬੰਧੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰਜੀਤ ਸਿੰਘ ਕੰਗ ਨੰਬਰਦਾਰ, ਅਵਤਾਰ ਸਿੰਘ ਲਾਡੀ ਸਰਪੰਚ ਹਕੀਮਪੁਰ, ਅਮਰਿੰਦਰ ਸਿੰਘ ਐੱਸਡੀਓ ਕਪੂਰਥਲਾ, ਮਨੀਸ਼ ਕੁਮਾਰ ਜੇਈ, ਸਾਹਿਲ ਬਖਸ਼ੀ ਜੇਈ, ਗੌਰਵ ਕੁਮਾਰ ਸ਼ਾਮ ਸਵੀਟ ਕਪੂਰਥਲਾ, ਪ੍ਰਕਾਸ਼ ਸਵੀਟ ਕਪੂਰਥਲਾ, ਪਿਆਰਾ ਸਿੰਘ ਵਰੰਟ ਅਫਸਰ, ਬਲਵਿੰਦਰ ਸਿੰਘ ਲਾਈਨਮੈਨ, ਗੁਰਦੀਪ ਸਿੰਘ ਲਾਈਨਮੈਨ, ਮਨਪ੍ਰੀਤ ਸਿੰਘ ਲਾਈਨਮੈਨ, ਮੋਹਿਤ ਐੱਲਡੀਸੀ, ਅਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਐਡਵੋਕੇਟ ਅਜੇ ਪਾਲ ਸਿੰਘ ਸੰਧੂ, ਗੁਰਨਾਮ ਸਿੰਘ ਲਾਈਨਮੈਨ ਅਰਲੀਭੰਨ, ਮਨਜਿੰਦਰ ਸਿੰਘ, ਮਨੀ ਸਿੰਘ, ਮਨਿੰਦਰ ਸਿੰਘ, ਸਿਮਰਨਜੀਤ ਸਿੰਘ, ਦੇਸ ਰਾਜ ਸਾਬਕਾ ਸਰਪੰਚ ਅਰਲੀਭੰਨ, ਕੁਲਵਿੰਦਰ ਸਿੰਘ ਫਤਿਹਗੜ ਚੂੜੀਆਂ, ਬੂਟਾ ਰਾਮ ਏਐੱਸਆਈ, ਜੋਗਿੰਦਰ ਸਿੰਘ ਏਐੱਸਆਈ, ਠੇਕੇਦਾਰ ਬਲਜੀਤ ਸਿੰਘ ਅਰਲੀਭੰਨ, ਦਿਲਪ੍ਰੀਤ ਸਿੰਘ, ਹਰਭਜਨ ਸਿੰਘ ਧਿਆਨਪੁਰ, ਤਜਿੰਦਰ ਸਿੰਘ ਆਰਟੀਐੱਮ, ਖੁਸ਼ਹਾਲ ਸਿੰਘ ਢਿੱਲੋਂ, ਰੋਹਿਤ ਭਾਟੀਆ, ਰਜੇਸ਼ ਕੁਮਾਰ ਰਾਜਾ, ਪਿਆਰਾ ਸਿੰਘ, ਕਾਰਤਿਕ, ਅਮਿਤ ਕੁਮਾਰ, ਮੰਗਲ ਦਾਸ, ਪੂਰਨ ਸਿੰਘ ਸਬ ਇੰਸਪੈਕਟਰ, ਸ਼ੁਭਮ, ਗੌਰਵ ਸੇਠੀ ਸਹਾਇਕ ਲਾਈਨਮੈਨ, ਵਿੱਕੀ ਯਾਦਵ, ਅਮਰਜੋਤ ਸਹਾਇਕ ਲਾਈਨ ਮੈਨ, ਮਨਜੀਤ ਸਿੰਘ ਸਰਵਾਲੀ, ਰਾਜੀਵ ਕੁਮਾਰ, ਪਵਨ ਕੁਮਾਰ, ਬਲਦੇਵ ਕੁਮਾਰ ਜਲੰਧਰ ਆਦਿ ਹਾਜ਼ਰ ਸਨ।