ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਕਾ. ਭੱਟਾਚਾਰੀਆ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਕਾ. ਭੱਟਾਚਾਰੀਆ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ
Publish Date: Wed, 18 Nov 2026 06:28 PM (IST)
Updated Date: Thu, 19 Nov 2026 04:07 AM (IST)
ਫੋਟੋ: 18ਬੀਟੀਐਲ25 ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕਾਮਰੇਡ ਗੁਰਮੀਤ ਸਿੰਘ ਬਖਤੁਪਰ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਸੀਪੀਆਈਐੱਮਐੱਲ ਲਿਬਰੇਸ਼ਨ ਵੱਲੋਂ ਫੈਜਪੁਰਾ ਰੋਡ ਪਾਰਟੀ ਦਫਤਰ ਵਿਖੇ ਗਦਰ ਪਾਰਟੀ ਅਤੇ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਮਹਾਨ ਰੋਲ ਨਿਭਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਿੰਘ ਸਰਾਭਾ ਅਤੇ ਲਿਬਰੇਸ਼ਨ ਦੇ ਪੋਲਿਟ ਬਿਊਰੋ ਮੈਂਬਰ ਰਹੇ ਕਾ. ਸਵਦੇਸ਼ ਭੱਟਾਚਾਰੀਆ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ’ਚ ਬੋਲਦਿਆਂ ਪਾਰਟੀ ਆਗੂ ਬਲਬੀਰ ਸਿੰਘ ਮੂਧਲ, ਗੁਲਜਾਰ ਸਿੰਘ ਭੁੰਬਲੀ ਅਤੇ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਸਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੇਸ਼ ਅੰਦਰ ਇਕ ਵੱਡੀ ਲੋਕ ਲਹਿਰ ਖੜੀ ਕਰਨ ਦੀ ਜ਼ਰੂਰਤ ਹੈ, ਜਿਸ ਤੋਂ ਬਿਨਾਂ ਦੇਸ਼ ਵਿੱਚ ਆਰਐੱਸਐੱਸ ਅਤੇ ਭਾਜਪਾ ਦੇ ਫਾਸ਼ੀਵਾਦੀ ਰਾਜ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਸਾਜਿਸ਼ ਤਹਿਤ ਮੁੱਖ ਚੋਣ ਕਮਿਸ਼ਨਰ ਗਯਨੇਸ਼ ਕੁਮਾਰ ਨੇ ਦੇਸ਼ ਵਿੱਚ ਕਰੀਬ 13 ਕਰੋੜ ਵੋਟਰਾਂ ਦੀਆਂ ਵੋਟਾਂ ਕੱਟ ਦਿੱਤੀਆਂ ਹਨ, ਜਿਸਦੇ ਚਲਦਿਆਂ ਸਰਕਾਰ ਅਤੇ ਚੋਣ ਕਮਿਸ਼ਨਰ ਉਪਰ ਸਾਰੇ ਦੇਸ਼ ਵਿੱਚ ਵੋਟ ਚੋਰੀ ਦੇ ਦੋਸ਼ ਲਗ ਰਹੇ ਹਨ, ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਚੋਣ ਕਮਿਸ਼ਨਰ ਨੂੰ ਅਸਤੀਫਾ ਦੇਣ ਲਈ ਨਹੀ ਕਹਿ ਰਹੀ। ਪੰਜਾਬ ਦੀ ਮਾਨ ਸਰਕਾਰ ’ਤੇ ਤੰਜ ਕੱਸਦਿਆਂ ਬੁਲਾਰਿਆਂ ਕਿਹਾ ਕਿ ਪੰਜਾਬ ਵਿੱਚ ਪੁਲਿਸ, ਨਸ਼ਾ ਤਸਕਰਾਂ ਅਤੇ ਗੈਗਸਟਰਾਂ ਦਾ ਰਾਜ ਚਲ ਰਿਹਾ ਹੈ, ਹਰ ਰੋਜ਼ ਫਿਰੌਤੀਆਂ ਦੀਆਂ ਧਮਕੀਆ, ਕਤਲ ਅਤੇ ਨਸ਼ਿਆ ਨਾਲ ਮਰ ਰਹੇ ਨੌਜਵਾਨਾਂ ਦੀਆਂ ਖਬਰਾਂ ਛਾਈਆਂ ਹੋਈਆਂ ਹਨ ਜਿਸ ਦਾ ਖਮਿਆਜ਼ਾ ਪੰਜਾਬ ਦੀ ਜਨਤਾ ਵਲੋਂ 2027 ਦੀਆਂ ਚੋਣਾ ਵਿੱਚ ਮਾਨ ਸਰਕਾਰ ਨੂੰ ਇਕ ਵਡੀ ਹਾਰ ਵਜੋਂ ਭੁਗਤਾਇਆ ਜਾਵੇਗਾ।ਸਮਾਗਮ ਵਿੱਚ ਸਮਸੇਰ ਹੇਰ, ਹਰਵਿੰਦਰ ਸਿੰਘ ਮੱਲ੍ਹੀ, ਪ੍ਰੇਮ ਮਸੀਹ ਸੋਨਾ, ਜੋਗਿੰਦਰ ਪਾਲ ਲੇਹਲ, ਮੰਗਲ ਸਿੰਘ ਧਰਮਕੋਟ, ਰਮਨਪ੍ਰੀਤ ਪਿੰਡੀ, ਬਚਨ ਸਿੰਘ ਬੋਪਾਰਾਏ ਅਤੇ ਬਿੱਟਾ ਅਠਵਾਲ ਸ਼ਾਮਲ ਸਨ।