ਸਵ. ਜੋਗਿੰਦਰ ਸਿੰਘ ਦਿਓਲ ਨੂੰ ਸ਼ਰਧਾਂਜਲੀ ਸਵ. ਜੋਗਿੰਦਰ ਸਿੰਘ ਦਿਓਲ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ
Publish Date: Sun, 04 Oct 2026 04:27 PM (IST)
Updated Date: Sun, 04 Oct 2026 04:29 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ: ਸਾਬਕਾ ਸਰਪੰਚ ਰਣਜੀਤ ਸਿੰਘ ਦਿਓਲ, ਗੁਰਦੀਪ ਸਿੰਘ ਬਿੱਟੂ, ਪਰਮਜੀਤ ਸਿੰਘ ਪੰਮਾ ਅਤੇ ਅਮਰਜੀਤ ਸਿੰਘ ਕੰਬਾਈਨਾਂ ਵਾਲਿਆਂ ਦੇ ਪਿਤਾ ਸਾਬਕਾ ਸਰਪੰਚ ਜੋਗਿੰਦਰ ਸਿੰਘ ਦਿਓਲ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਬਹਾਦਰ ਹੁਸੈਨ ਖੁਰਦ ਵਿਖੇ ਹੋਇਆ। ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ’ਚ ਭਾਈ ਗੁਰਪ੍ਰੀਤ ਸਿੰਘ ਵਡਾਲਾ ਗ੍ਰੰਥੀਆਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਉਪਰੰਤ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਸਵਰਗੀ ਸਾਬਕਾ ਸਰਪੰਚ ਜੋਗਿੰਦਰ ਸਿੰਘ ਦਿਓਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਦਿਓਲ ਪਰਿਵਾਰ ਰਣਜੀਤ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਬਿੱਟੂ, ਪਰਮਜੀਤ ਸਿੰਘ ਪੰਮਾ ਅਤੇ ਅਮਰਜੀਤ ਸਿੰਘ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਦਮਦਮੀ ਟਕਸਾਲ ਜਥਾ ਭਿੰਡਰਾਂ ਸੰਗਰਾਂਵਾਂ ਦੇ ਮੁਖੀ ਸੰਤ ਗਿਆਨੀ ਰਾਮ ਸਿੰਘ , ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਆਮ ਆਦਮੀ ਪਾਰਟੀ ਦੇ ਆਗੂ ਡਾ ਅਰਸ਼ਦੀਪ ਸਿੰਘ, ਵਾਰਸ ਪੰਜਾਬ ਦੇ ਭਾਈ ਕਸ਼ਮੀਰ ਸਿੰਘ ਪੰਜਗਰਾਈਆਂ ਤੋਂ ਇਲਾਵਾ ਰਣਜੀਤ ਸਿੰਘ ਗਲੋਬਲ ਵਿਜ਼ਨ, ਆਪ ਆਗੂ ਸੁਖਮਨ ਖਹਿਰਾ, ਮਾਸਟਰ ਦਰਸ਼ਨ ਸਿੰਘ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ ਪੰਜਗਰਾਈਆਂ, ਕਿਸਾਨ ਆਗੂ ਡਾ. ਹਰਵਿੰਦਰ ਸਿੰਘ ਮਾਸਾਣੀਆਂ, ਸਬ ਇੰਸਪੈਕਟਰ ਬਲਬੀਰ ਸਿੰਘ, ਬਲਾਕ ਪ੍ਰਧਾਨ ਸਿਕੰਦਰ ਸਿੰਘ, ਹਿਤੇਸ਼ ਕੁਮਾਰ ਸਾਹਿਬ ਰਾਇਸ ਮਿੱਲ ਲੁਧਿਆਣਾ, ਬਲਜੀਤ ਸਿੰਘ, ਜਗਜੀਤ ਸਿੰਘ ਹੁੰਦਲ ਟਰਾਂਸਪੋਰਟ ਅਤੇ ਕਰੇਨ ਸਰਵਿਸ ਲੁਧਿਆਣਾ, ਸੋਨੂ ਢਿੱਲੋਂ ਢਿੱਲੋਂ ਕਰੇਨ ਵਾਲੇ, ਮਨਜੀਤ ਸਿੰਘ ਢਿੱਲੋਂ ਟੈਕਸਟਾਈਲ, ਅਮਿਤ ਵਧਾਵਨ ਸੰਤੋਸ਼ ਟੈਕਸਟਾਈਲ ਮਿਲ, ਰਜਿੰਦਰ ਸਿੰਘ ਰੂਪ ਸਲਾਈ ਮਸ਼ੀਨ, ਹਰਜੀਤ ਸਿੰਘ ਸੀਨੀਅਰ ਆਗੂ ਖੋਜੇਵਾਲ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸੰਦਲਪੁਰ, ਮਿਹਰ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਦਿਉਲ, ਸ਼ੇਰ ਸਿੰਘ ਦਿਓਲ, ਬਲਦੇਵ ਸਿੰਘ, ਰਣਧੀਰ ਸਿੰਘ ਹੀਰਾ ਸੰਦਲਪੁਰ, ਸੁਰਜੀਤ ਸਿੰਘ ਬਰਨਾਲਾ ਕਰੇਨ ਸਰਵਿਸ, ਡਾ. ਬਲਵਿੰਦਰ ਸਿੰਘ ਬਹਾਦਰ ਹੁਸੈਨ, ਸਾਬਕਾ ਸਰਪੰਚ ਦਵਿੰਦਰ ਸਿੰਘ ਕਲਸੀ ਰੰਗੀਲਪੁਰ, ਪੱਤਰਕਾਰ ਬਲਵਿੰਦਰ ਸਿੰਘ ਪੰਜ ਗਰਾਈਆਂ, ਆੜ੍ਹਤੀ ਵੀਰਮ ਸਿੰਘ ਵੋਹਰਾ ,ਗੁਰਦੀਪ ਸਿੰਘ ਕਾਹਲੋਂ, ਤਰਸੇਮ ਸਿੰਘ ਕਾਹਲੋਂ, ਕਸ਼ਮੀਰ ਸਿੰਘ ਰੰਧਾਵਾ, ਹਰਦੀਪ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਦੀਵਾਨ ਸਿੰਘ, ਮੱਸਾ ਸਿੰਘ, ਰਾਜਨਦੀਪ ਸਿੰਘ, ਗੁਰਮਨ ਸਿੰਘ, ਕਿਰਪਾਲ ਸਿੰਘ, ਆਕਾਸ਼ਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਸਾਕ-ਸਬੰਧੀ ਅਤੇ ਇਲਾਕਾ ਵਾਸੀ ਹਾਜ਼ਰ ਸਨ। ਸਟੇਜ ਦੀ ਸੇਵਾ ਸੁਖਦੇਵ ਸਿੰਘ ਦਿਓਲ ਨੇ ਨਿਭਾਈ। ਅੰਤ ’ਚ ਸੰਗਤਾਂ ਦਾ ਧੰਨਵਾਦ ਪਰਮਜੀਤ ਸਿੰਘ ਪੰਮਾ ਦਿਉਲ ਨੇ ਕੀਤਾ।