ਬਟਾਲਾ ਦੇ ਦਾਗ਼ੀ ਕੈਮਿਸਟਾਂ ਦੀ ਲਿਸਟ ਜਨਤਕ ਕਰੇ ਸਰਕਾਰ : ਯੁੱਧਬੀਰ ਮਾਲਟੂ
ਮੈਡੀਕਲ ਨਸ਼ਿਆਂ ਦੇ ਖਾਤਮੇ ਲਈ ਡਰੱਗ ਇੰਸਪੈਕਟਰਾਂ ਨੂੰ ਸਖ਼ਤ ਨਿਰਦੇਸ਼ ਦੇ ਕੇ ਦਾਗ਼ੀ ਕੈਮਿਸਟਾਂ ਦੀ ਲਿਸਟ ਜਨਤਕ ਕਰੇ ਸਰਕਾਰ
Publish Date: Mon, 19 Oct 2026 03:36 PM (IST)
Updated Date: Mon, 19 Oct 2026 03:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਿਲਾ ਲਾਲ ਸਿੰਘ: ਪੰਜਾਬ ਸਰਕਾਰ ਨੇ ਜੇਕਰ ਵਾਕਿਆ ਹੀ ਨਸ਼ਿਆਂ ਦਾ ਲੱਕ ਤੋੜਨਾ ਹੈ ਤਾਂ ਉਸ ਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਡਰੱਗ ਇੰਸਪੈਕਟਰਾਂ ਨੂੰ ਵੀ ਸਖਤ ਦਿਸ਼ਾ ਨਿਰਦੇਸ਼ ਦੇਣੇ ਪੈਣਗੇ। ਇਨ੍ਰਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂ ਯੁਧਬੀਰ ਸਿੰਘ ਮਾਲਟੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਡਰੱਗ ਇੰਸਪੈਕਟਰ ਨਸ਼ਿਆਂ ਵਿਰੁੱਧ ਯੁੱਧ ਵਿੱਚ ਆਪਣੀ ਬਣਦੀ ਭੂਮਿਕਾ ਨਹੀਂ ਨਿਭਾ ਰਹੇ, ਜਿਸ ਕਾਰਨ ਮੈਡੀਕਲ ਨਸ਼ਿਆਂ ਦੀ ਵਿਕਰੀ ਬੇ-ਰੋਕ ਟੋਕ ਜਾਰੀ ਹੈ ਅਤੇ ਡਰੱਗ ਇੰਸਪੈਕਟਰਾਂ ਨੂੰ ਮੈਡੀਕਲ ਸਟੋਰਾਂ ਪ੍ਰਤੀ ਸਖਤ ਕਾਰਵਾਈ ਕਰਨੀ ਬਣਦੀ ਹੈ ਤਾਂ ਜੋ ਸਰਕਾਰੀ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾ ਸਕੇ। ਉਨਾਂ ਹੋਰ ਕਿਹਾ ਕਿ ਨਾਲ ਹੀ ਡਰੱਗ ਇੰਸਪੈਕਟਰ ਬਟਾਲਾ ਖੇਤਰ ਦੇ ਵਿੱਚ ਕੁੱਲ ਕਿੰਨੇ ਮੈਡੀਕਲ ਸਟੋਰਾਂ ਨੂੰ ਕਿਸ ਨਾਮ ਉੱਤੇ ਲਾਇਸੰਸ ਜਾਰੀ ਕੀਤੇ ਗਏ ਹਨ, ਉਹਨਾਂ ਦੇ ਨਾਮ ਵੀ ਮੀਡੀਆ ਰਾਹੀਂ ਜਨਤਕ ਕਰਨ ਕਿਉਂਕਿ ਕਿਤੇ ਐਸਾ ਨਾ ਹੋਵੇ ਕਿ ਇੱਕ ਲਾਇਸੰਸ ਤੇ ਉੱਤੇ ਕਈ ਕਈ ਮੈਡੀਕਲ ਸਟੋਰ ਚੱਲ ਰਹੇ ਹੋਣ।