- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤਰ੍ਹਾਂ ਸੁੱਚਾ ਸਿੰਘ ਸਾਗਰ ਨੇ ਮੇਨ ਬ੍ਰਾਂਚ ਜੀਟੀ ਰੋਡ ਅੰਮ੍ਰਿਤਸਰ ’ਚ ਅੰਗਰੇਜ਼ੀ ਦਾ ਸੈਮੀਨਾਰ ਲਗਾਇਆ, ਜਿਸ ਵਿੱਚ ਸੁਮਿਤ ਸ਼ਰਮਾ, ਜਸਪ੍ਰੀਤ ਕੌਰ, ਦਿਵਿਆ ਆਦਿ ਨੇ ਅੰਗਰੇਜ਼ੀ ਸੈਮੀਨਾਰ ਦਾ ਸੰਚਾਲਿਨ ਕੀਤਾ, ਜਿਸ ਵਿੱਚ ਅਧਿਆਪਿਕਾਂ ਨੂੰ ਸਿੱਖਣ ਲਈ ਬਹੁਤ ਕੁਝ ਨਵਾਂ ਮਿਲਿਆ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ : ਚੀਫ ਖਾਲਸਾ ਦੀਵਾਨ ਸੰਸਥਾ ਅਧੀਨ ਚਲਾਏ ਜਾ ਸਕੂਲਾਂ ਦੇ ਅਧਿਆਪਿਕਾਂ ਦਾ ਤਿੰਨ ਰੋਜ਼ਾ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਦੇ ਹਾਣੀ ਬਣਾਉਣ ਲਈ ਪ੍ਰਸਿੱਧ ਸੰਸਥਾਵਾਂ ਦੇ ਸੰਚਾਲਿਕਾਂ ਦੁਵਾਰਾ ਅਧਿਆਪਿਕਾਂ ਨੂੰ ਨਵੇਂ ਗੁਰ ਦੱਸੇ ਗਏ, ਜਿਸ ਨਾਲ ਵਿਦਿਆਰਥੀਆਂ ਦੇ ਮਨਾਂ ਅੰਦਰੋ ਡਰ ਖ਼ਤਮ ਕਰ ਕੇ ਸੁਖਾਵੇਂ ਮਾਹੌਲ ’ਚ ਪੜ੍ਹਾਉਣਾ ਵੀ ਸ਼ਾਮਲ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ਦੇ ਅਧਿਆਪਿਕਾਂ ਨੇ ਵਿਸ਼ੇ ਅਨੁਸਾਰ ਸੈਮੀਨਾਰ ’ਚ ਹਿੱਸਾ ਲਿਆ, ਜਿਸ ਵਿੱਚ ਰਾਣਾ ਕੁਲਤਾਰ ਸਿੰਘ (ਗਣਿਤ ਤੇ ਹਿੰਦੀ), ਕਿਰਨਦੀਪ ਕੌਰ ਗਣਿਤ ਤੇ ਸਾਇੰਸ, ਮਨਦੀਪ ਕੌਰ ਤੇ ਵਰਿੰਦਰ ਕੌਰ (ਕੇਜੀ ਜਮਾਤਾਂ), ਗੁਰਪਿੰਦਰਜੀਤ ਕੌਰ (ਆਰਟ ਤੇ ਕਰਾਫਟ), ਕਿਰਨਦੀਪ ਕੌਰ (ਪੰਜਾਬੀ), ਮਨਪ੍ਰੀਤ ਕੌਰ (ਅੰਗਰੇਜ਼ੀ ਪ੍ਰਾਇਮਰੀ ਜਮਾਤਾਂ), ਸ਼ੀਤਲ (ਗਣਿਤ ਪ੍ਰਾਇਮਰੀ ਜਮਾਤਾਂ), ਡੀਪੀ ਮਨਜੀਤ ਸਿੰਘ, ਗਗਨਦੀਪ ਸਿੰਘ (ਕੰਪਿਊਟਰ ਅਧਿਆਪਕ), ਹਰਕਮਲਜੀਤ ਕੌਰ (ਸੰਗੀਤ ਤੇ ਲਾਇਬਰੇਰੀ ਅਧਿਆਪਕ) ਵਜੋਂ ਸਾਰਿਆਂ ਨੇ ਆਪਣੇ-ਆਪਣੇ ਸਥਾਪਿਤ ਸਕੂਲਾਂ ’ਚ ਜਮਾਤਾਂ ਲਗਾ ਕੇ ਸੈਮੀਨਾਰ ਦੇ ਸੰਚਾਲਿਕਾ ਕੋਲੋਂ ਬਹੁਤ ਕੁਝ ਸਿੱਖਿਆ।
ਇਸ ਤਰ੍ਹਾਂ ਸੁੱਚਾ ਸਿੰਘ ਸਾਗਰ ਨੇ ਮੇਨ ਬ੍ਰਾਂਚ ਜੀਟੀ ਰੋਡ ਅੰਮ੍ਰਿਤਸਰ ’ਚ ਅੰਗਰੇਜ਼ੀ ਦਾ ਸੈਮੀਨਾਰ ਲਗਾਇਆ, ਜਿਸ ਵਿੱਚ ਸੁਮਿਤ ਸ਼ਰਮਾ, ਜਸਪ੍ਰੀਤ ਕੌਰ, ਦਿਵਿਆ ਆਦਿ ਨੇ ਅੰਗਰੇਜ਼ੀ ਸੈਮੀਨਾਰ ਦਾ ਸੰਚਾਲਿਨ ਕੀਤਾ, ਜਿਸ ਵਿੱਚ ਅਧਿਆਪਿਕਾਂ ਨੂੰ ਸਿੱਖਣ ਲਈ ਬਹੁਤ ਕੁਝ ਨਵਾਂ ਮਿਲਿਆ। ਇਸ ਮੌਕੇ ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਚੀਫ ਖਾਲਸਾ ਦੇ ਮੌਜੂਦਾ ਵਧਾਇਕ ਤੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ਚੀਫ ਖਾਲਸਾ ਦੀਵਾਨ ਤੇ ਸਮੂਹ ਮੈਨੇਜੇਮੈਂਟ ਦਾ ਧੰਨਵਾਦ ਕੀਤਾ, ਜਿਹੜੇ ਹਰ ਸਾਲ ਅਧਿਆਪਕਾਂ ਦੇ ਸੈਮੀਨਾਰਾਂ ਲਈ ਬਹੁਤ ਵੱਡੇ ਉਪਰਾਲੇ ਕਰਦੇ ਹਨ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਚੀਫ ਖਾਲਸਾ ਦੀਵਾਨ ਵਿੱਦਿਆ ਨੂੰ ਲੈ ਕੇ ਬਹੁਤ ਹੀ ਯਤਨਸ਼ੀਲ ਤਾਂ ਜੋ ਵਿੱਦਿਆ ਦਾ ਪੱਧਰ ਉੱਚਾ ਚੁੱਕਿਆ ਜਾਵੇ।