ਤੀਸਰੇ ਸੋਮਵਾਰ ਦੀ ਸ਼ਾਮ ਦੇ ਸਮੇਂ ਵੀ ਲੱਗਾ ਸ਼ਰਧਾਲੂਆਂ ਦਾ ਤਾਂਤਾ ਸ਼੍ਰੀ ਅਚਲੇਸ਼ਵਰ ਧਾਮ ’ਚ ਤੀਸਰੇ ਸੋਮਵਾਰ ਦੀ ਸ਼ਾਮ ਦੇ ਸਮੇਂ ਵੀ ਲਗਾ ਸ਼ਰਧਾਲੂਆਂ ਦਾ ਤਾਂਤਾ
Publish Date: Tue, 04 Aug 2026 08:04 PM (IST)
Updated Date: Wed, 05 Aug 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਟਾਲਾ : ਭਗਵਾਨ ਸ਼੍ਰੀ ਕਾਰਤਿਕ ਸਵਾਮੀ ਜੀ ਦੀ ਯਾਦ ’ਚ ਸੁਸ਼ੋਭਿਤ ਸ਼੍ਰੀ ਅਚਲੇਸ਼ਵਰ ਧਾਮ ’ਚ ਸਾਵਣ ਮਹੀਨੇ ਦੇ ਤੀਸਰੇ ਸੋਮਵਾਰ ਮੌਕੇ ਸ਼ਾਮ ਸਮੇਂ ਵੀ ਸ਼ਰਧਾਲੂਆਂ ਨੇ ਵੱਡੀ ਗਿਣਤੀ ’ਚ ਨਤਮਸਤਕ ਹੋ ਕੇ ਪੂਜਾ ਅਰਚਨਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ, ਐਡ. ਅਮਨਦੀਪ ਜੈਂਤੀਪੁਰ, ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਚਲੇਸ਼ਵਰ ਮੰਦਿਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਸਾਵਣ ਮਹੀਨੇ ਸਬੰਧੀ ਸੰਗਤਾਂ ਨੇ ਸ਼ਾਮ ਸਮੇਂ ਵੀ ਵੱਡੀ ਗਿਣਤੀ ’ਚ ਮੰਦਿਰ ’ਚ ਪਹੁੰਚ ਕੇ ਪੂਜਾ ਅਰਚਨਾ ਕੀਤੀ ਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਭੋਲੇਨਾਥ ਦੀ ਕ੍ਰਿਪਾ ਨਾਲ ਸਾਰੇ ਕੰਮ ਵਿਧੀਪੂਰਵਕ ਸੰਪੰਨ ਕੀਤੇ ਗਏ ਤੇ ਸੰਗਤਾਂ ਨੇ ਕਤਾਰਬੱਧ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਭਗਵਾਨ ਭੋਲੇਨਾਥ ਤੇ ਸ਼੍ਰੀ ਕਾਰਤਿਕ ਸਵਾਮੀ ਜੀ ਦੇ ਦਰਸ਼ਨ ਕੀਤੇ। ਬੀਤੀ ਸ਼ਾਮ ਪ੍ਰਸਿੱਧ ਭਜਨ ਗਾਇਕਾ ਪੂਨਮ ਦੀਦੀ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਮਾਗਮ ਦੌਰਾਨ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਵੱਲੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੇ ਐਡ. ਅਮਨਦੀਪ ਜੈਂਤੀਪੁਰ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਮੂਹ ਆਗੂਆਂ ਨੇ ਭਗਵਾਨ ਕਾਰਤਿਕ ਸੁਆਮੀ ਦੇ ਮੰਦਰ ’ਚ ਨਤਮਸਤਕ ਹੋ ਕੇ ਭਗਵਾਨ ਸ਼ਿਵ ਸੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਪੰਜਾਬ ਸਮੇਤ ਸਮੁੱਚੇ ਵਿਸ਼ਵ ’ਚ ਸੁੱਖ-ਸ਼ਾਂਤੀ, ਭਾਈਚਾਰੇ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਵਣ ਮਹੀਨਾ ਭਗਵਾਨ ਸ਼ਿਵ ਦੀ ਭਗਤੀ, ਤਪੱਸਿਆ, ਸੇਵਾ ਤੇ ਆਤਮਿਕ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਧਾਰਮਿਕ ਅਸਥਾਨ ਸਾਡੀ ਅਨਮੋਲ ਵਿਰਾਸਤ ਹਨ ਤੇ ਅਜਿਹੇ ਸਮਾਗਮ ਸਮਾਜ ’ਚ ਆਪਸੀ ਪਿਆਰ, ਸਦਭਾਵਨਾ ਤੇ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਸਾਵਣ ਮਹੀਨੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਐਡ. ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਇਤਿਹਾਸਕ ਸ਼੍ਰੀ ਅਚਲੇਸਵਰ ਧਾਮ ਲੱਖਾਂ ਸ਼ਰਧਾਲੂਆਂ ਦੀ ਅਟੁੱਟ ਆਸਥਾ ਦਾ ਕੇਂਦਰ ਹੈ। ਸਾਵਣ ਮਹੀਨੇ ਦੌਰਾਨ ਇੱਥੇ ਨਤਮਸਤਕ ਹੋਣ ਨਾਲ ਮਨ ਨੂੰ ਆਤਮਿਕ ਸ਼ਾਂਤੀ ਤੇ ਨਵੀਂ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਦਿਆਂ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਵਿਜੇ ਕੁਮਾਰ ਬਿੱਲੂ ਸਾਬਕਾ ਡਿਪਟੀ ਮੇਅਰ, ਕੌਂਸਲਰ ਚੰਦਰ ਮੋਹਨ ਵਿਜ, ਕੌਂਸਲਰ ਸੁਨੀਲ ਸਰੀਨ ਸਾਬਕਾ ਸੀਨੀਅਰ ਡਿਪਟੀ ਮੇਅਰ, ਸੰਜੀਵ ਸ਼ਰਮਾ ਸਿਟੀ ਪ੍ਰਧਾਨ, ਕੌਂਸਲਰ ਹੀਰਾ ਅੱਤਰੀ ਸ਼ਿਵ ਸਾਨਨ, ਸਾਬਕਾ ਕੌਂਸਲਰ ਸੁਖਦੇਵ ਸਿੰਘ ਬਾਜਵਾ, ਸਾਬਕਾ ਕੌਂਸਲਰ ਬੱਬੀ ਸੇਖੜੀ, ਸਾਬਕਾ ਕੌਂਸਲਰ ਜਰਮਨ ਬਾਜਵਾ, ਕੌਂਸਲਰ ਬਲਵਿੰਦਰ ਮਿੰਟਾ, ਕੌਂਸਲਰ ਰਾਕੇਸ਼ ਤੁਲੀ, ਰਾਜੇਸ਼ ਤੁਲੀ, ਕੌਂਸਲਰ ਭੁਪਿੰਦਰ ਸਿੰਘ ਸੋਨੂੰ ਵਾਹਲਾ, ਕੌਂਸਲਰ ਭੁਪਿੰਦਰ ਸਿੰਘ ਨਾਮਧਾਰੀ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਰਮੇਸ਼ ਬੂਰਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਵਿੱਕੀ ਕਸ਼ਯਪ, ਕੌਂਸਲਰ ਸਟੀਫਨ ਖਤੀਬਤੇ ਹੋਰ ਵੀ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ