ਕਲਾਨੌਰ ਦੇ ਪ੍ਰਜਾਪਤ ਭਵਨ 'ਚ ਚੋਰੀ, ਇੱਕ ਗ੍ਰਿਫ਼ਤਾਰ
ਕਲਾਨੌਰ ਦੇ ਪ੍ਰਜਾਪਤ ਭਵਨ 'ਚ ਚੋਰੀ, ਇੱਕ ਵਿਅਕਤੀ ਗ੍ਰਿਫ਼ਤਾਰ
Publish Date: Thu, 17 Sep 2026 05:31 PM (IST)
Updated Date: Thu, 17 Sep 2026 05:32 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਬੀਤੀ ਰਾਤ ਕਲਾਨੌਰ ਕਸਬੇ ਦੇ ਪ੍ਰਜਾਪਤ ਭਵਨ ਵਿੱਚ ਚੋਰਾਂ ਨੇ ਬਾਥਰੂਮ ਵਿੱਚ ਲੱਗੇ ਮਹਿੰਗੇ ਜਗੁਆਰ ਕੰਪਨੀ ਦੀਆਂ ਟੂਟੀਆਂ ਤੇ ਹੋਰ ਸਾਮਾਨ ਚੋਰੀ ਕਰ ਲਿਆ ਤੇ ਮੌਕੇ ਤੋਂ ਭੱਜ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਜਾਪਤ ਭਵਨ ਦੇ ਪ੍ਰੈਜ਼ੀਡੈਂਟ ਇੰਦਰ ਭਰਤ ਤੇ ਗ੍ਰਾਮ ਪੰਚਾਇਤ ਮੌਜੋਵਾਲ ਦੇ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ਕੱਲ੍ਹ ਰਾਤ ਚੋਰ ਬਿਲਡਿੰਗ ਵਿੱਚ ਵੜੇ ਤੇ ਬਾਥਰੂਮ ਵਿੱਚ ਲੱਗਾ ਜਗੁਆਰ ਕੰਪਨੀ ਦਾ ਸਾਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਪ੍ਰਜਾਪਤ ਭਵਨ ਵਿੱਚ ਬਾਥਰੂਮ ਬਣਾਏ ਗਏ ਸਨ, ਜਿਨ੍ਹਾਂ ਵਿੱਚ ਮਹਿੰਗੇ ਤੇ ਚੰਗੀ ਕੁਆਲਿਟੀ ਦਾ ਸਾਮਾਨ ਲਗਾਇਆ ਗਿਆ ਸੀ। ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ ਇੱਕ ਲੱਖ ਤੋਂ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੌਕੇ ਤੇ ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਕਥਿਤ ਤੌਰ ਤੇ ਬਿਲਡਿੰਗ ਵਿੱਚ ਵੜ ਕੇ ਚੋਰੀ ਕਰਨ ਦੀ ਗੱਲ ਕਬੂਲ ਕੀਤੀ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਗ੍ਰਿਫ਼ਤਾਰ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।