ਬੰਦੀ ਛੋੜ ਦਿਵਸ ਨੂੰ ਸਮਰਪਿਤ ਛੇਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਸਮੂਹਿਕ ਤਸਵੀਰ ’ਚ ਪ੍ਰਬੰਧਕ।
Publish Date: Tue, 17 Nov 2026 05:52 PM (IST)
Updated Date: Tue, 17 Nov 2026 05:54 PM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਹਿਗੜ੍ਹ ਚੂੜੀਆ: ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅੰਮਿ੍ਤਸਰ ਸਾਹਿਬ ਪਹੁੰਚਣ ਦੀ ਯਾਦ ਵਿੱਚ ਬੰਦੀ ਛੜ ਦਿਵਸ ਦੀ ਖੁਸ਼ੀ ਨੂੰ ਸਮਰਪਿਤ ਪਿੰਡ ਨੰਗਲ ਪੰਨੂਆਂ ਵਿਖੇ ਛੇਵਾਂ ਵਿਸ਼ਾਲ ਕਬੱਡੀ ਖੇਡ ਟੂਰਨਾਮੈਂਟ ਬੜੇ ਉਤਸਾਹ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਨੂੰ ਦੇਖਣ ਲਈ ਇਲਾਕੇ ਭਰ ਦੇ ਖੇਡ ਪ੍ਰੇਮੀਆਂ ਦਾ ਵੱਡਾ ਇਕੱਠ ਹੋਇਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੰਜਾਬ ਦੀਆਂ ਦੋ ਨਾਮਵਰ ਟੀਮਾਂ ਬੁੱਢਾ ਥੇਹ ਕਬੱਡੀ ਕਲੱਬ ਅਤੇ ਧਨੌਲਾ ਕਬੱਡੀ ਕਲੱਬ ਵਿਚਕਾਰ ਖੇਡਿਆ ਗਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸੁਰੂ ਤੋਂ ਹੀ ਦਮਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਰੇਡਰਾਂ ਦੇ ਸ਼ਾਨਦਾਰ ਦਾਅ-ਪੇਚ ਅਤੇ ਜਾਫੀਆਂ ਦੇ ਮਜ਼ਬੂਤ ਧਾਵਿਆਂ ਨੇ ਦਰਸ਼ਕਾਂ ਨੂੰ ਖੂਬ ਮਨੋਰੰਜਨ ਦਿੱਤਾ। ਅੰਤ ਵਿੱਚ ਬੁੱਢਾ ਥੇਹ ਕਬੱਡੀ ਕਲੱਬ ਦੀ ਟੀਮ ਨੇ ਪੰਜ ਅੰਕਾਂ ਦੇ ਫਰਕ ਨਾਲ ਧਨੌਲਾ ਕਬੱਡੀ ਕਲੱਬ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਨਗਦ ਇਨਾਮਾਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ । ਪਹਿਲੇ ਸਥਾਨ ਤੇ ਆਈ ਬੁੱਢਾ ਥੇਹ ਕਬੱਡੀ ਕਲੱਬ ਦੀ ਟੀਮ ਨੂੰ 25 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਦਿਲਕਸ਼ਵੀਂ ਸੀਲਡ ਕੱਪ ਦਿੱਤਾ ਗਿਆ, ਜਦੋਂਕਿ ਦੂਜੇ ਸਥਾਨ ਤੇ ਰਹੀ ਧਨੌਲਾ ਕਬੱਡੀ ਕਲੱਬ ਦੀ ਟੀਮ ਨੂੰ 20 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਸ਼ੀਲਡ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਅਵਤਾਰ ਸਿੰਘ ਵਿਧੀ ਚੰਦ ਛਾਉਣੀ ਸੂਰ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਹ ਖੇਡ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਗੁਰਮੀਤ ਸਿੰਘ ਬਿੱਟੂ (ਗੁਰੂ ਨਾਨਕ ਡੇਅਰੀ, ਮਜੀਠਾ ਰੋਡ, ਅੰਮ੍ਰਿਤਸਰ) ਵਾਲਿਆਂ ਵੱਲੋਂ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਕੋਚ ਦੌਲਤ ਸਿੰਘ, ਨਵਤੇਜ ਸਿੰਘ ਏਕਲਗੱਡਾ ਅਤੇ ਬਲਕਾਰ ਸਿੰਘ ਕਾਲਾ ਅਫਗਾਨਾ ਨੇ ਰੈਫਰੀ ਦੀ ਭੂਮਿਕਾ ਨਿਭਾਈ, ਜਦੋਂ ਕਿ ਹਰਜੀਤ ਸਿੰਘ ਵਡਾਲਾ ਨੇ ਕਮੈਂਟਰੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ । ਇਸ ਮੌਕੇ ਬਾਬਾ ਜਸਵਿੰਦਰ ਸਿੰਘ ਛਾਉਣੀ ਬਿਧੀ ਚੰਦ, ਗੁਰਮੀਤ ਸਿੰਘ ਗੁਰੂ ਨਾਨਕ ਡੇਅਰੀ ਵਾਲੇ, ਅਨਮੋਲ ਸਿੰਘ ਨੰਗਲ ਪੰਨੂਆਂ, ਹਰਬੰਸ ਸਿੰਘ ਮੱਲੀ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ, ਪਹਿਲਵਾਨ ਅਜੀਤ ਸਿੰਘ ਨਾਗ ਨਵੇਂ, ਦਿਲਾਵਰ ਸਿੰਘ, ਗੁਰਜੰਟ ਸਿੰਘ, ਹਰਜਿੰਦਰ ਸਿੰਘ, ਲਖਬੀਰ ਸਿੰਘ, ਹਰਪਾਲ ਸਿੰਘ ਪੰਨੂ, ਕਿਸਾਨ ਆਗੂ ਗੁਰਮੇਲ ਸਿੰਘ (ਸਿਧੂਪੁਰ) ਤੋਂ ਇਲਾਵਾ ਪਿੰਡ ਦੇ ਮੋਹਤਬਰ, ਇਲਾਕਾ ਨਿਵਾਸੀ ਅਤੇ ਪ੍ਰਬੰਧਕ ਹਾਜ਼ਰ ਸਨ।