- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਤੁਲਸੀ ਅਤੇ ਭਗਵਾਨ ਸ਼ਾਲੀਗ੍ਰਾਮ ਦਾ ਵਿਆਹ ਸ਼ਰਧਾ ਨਾਲ ਮਨਾਇਆ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਸਥਾਨਕ ਸ਼ਿਵ ਦੁਰਗਾ ਮੰਦਰ ਵਿਖੇ ਮਾਤਾ ਤੁਲਸੀ ਅਤੇ ਭਗਵਾਨ ਸ਼ਾਲੀਗ੍ਰਾਮ ਜੀ ਦਾ ਵਿਆਹ ਸਮਾਗਮ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਦਾ ਪ੍ਰਬੰਧ ਰਾਜੀਵ ਅਗਰਵਾਲ ਅਤੇ ਜੋਤੀ ਅਗਰਵਾਲ ਵੱਲੋਂ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੰਡਿਤ ਸ਼ੰਭੂ ਪ੍ਰਸਾਦ ਸ਼ਰਮਾ ਨੇ ਦੱਸਿਆ ਕਿ ਮਾਤਾ ਤੁਲਸੀ ਅਤੇ ਭਗਵਾਨ ਸ਼ਾਲੀਗ੍ਰਾਮ ਦੇ ਵਿਆਹ ਬਾਰੇ ਚਾਣਨਾ ਪਾਉਂਦਿਆਂ ਆਏ ਸ਼ਰਧਾਲੂਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪੰਡਿਤ ਸ਼ੰਭੂ ਪ੍ਰਸਾਦ ਸ਼ਰਮਾ ਵੱਲੋਂ ਵਿਆਹ ਨਾਲ ਸਬੰਧਤ ਸਾਰੀਆਂ ਧਾਰਮਿਕ ਰਸਮਾਂ ਮੰਤਰਾਂ ਦੇ ਉਚਾਰਨ ਨਾਲ ਵਿਧੀਪੂਰਵਕ ਮੁਕੰਮਲ ਕਰਵਾਈਆਂ। ਇਸ ਮੌਕੇ ਸ਼ਰਧਾਲੂਆਂ ਨੇ ਭਜਨ-ਕੀਰਤਨ ਕੀਤਾ ਅਤੇ ਮਾਤਾ ਤੁਲਸੀ ਤੇ ਭਗਵਾਨ ਸ਼ਾਲੀਗ੍ਰਾਮ ਅੱਗੇ ਨਤਮਸਤਕ ਹੋ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸਮ੍ਰਿਧੀ ਦੀ ਕਾਮਨਾ ਕੀਤੀ। ਉਪਰੰਤ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਰਾਜੂ ਸਹਦੇਵ, ਰੋਹਿਤ ਸਹਦੇਵ, ਰਮੇਸ਼ ਵਰਮਾ, ਸੌਰਭ ਵਰਮਾ, ਪਵਨ ਭਾਟੀਆ, ਪ੍ਰਦੀਪ ਚੌਧਰੀ, ਅਸ਼ੋਕ ਮਹਾਜਨ, ਮਨੋਜ ਅਰੋੜਾ, ਕੇਵਲ ਕ੍ਰਿਸ਼ਨ ਅਬਰੋਲ, ਰਾਜ ਕੁਮਾਰ ਵਰਮਾ, ਧੀਰਜ ਵਰਮਾ, ਹਰਸ਼ ਸਰੀਨ, ਗੌਰਵ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।