ਕਲੱਬ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਦੀ ਸੇਵਾ ਕਰਨਾ : ਲਾਇਨ ਬੇਰੀ ਲਾਇਨਜ਼ ਕਲੱਬ ਬਟਾਲਾ ਲੋਟਸ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਦੀ ਸੇਵਾ ਕਰਨਾ : ਲਾਇਨ ਬੇਰੀ
Publish Date: Tue, 17 Nov 2026 06:18 PM (IST)
Updated Date: Tue, 17 Nov 2026 06:21 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਲਾਇਨਜ਼ ਕਲੱਬ ਬਟਾਲਾ ਲੋਟਸ ਡਿਸਟ੍ਰਿਕਟ 321-ਡੀ ਦੀ ਜਨਰਲ ਹਾਊਸ ਮੀਟਿੰਗ ਸਥਾਨਕ ਵੰਡਰ ਹੋਟਲ ਵਿਖੇ ਕਲੱਬ ਪ੍ਰਧਾਨ ਲਾਇਨ ਯੋਗੇਸ਼ ਬੇਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਲੱਬ ਸਕੱਤਰ ਲਾਇਨ ਜਤਿੰਦਰ ਮਹਾਜਨ, ਮੀਤ ਪ੍ਰਧਾਨ ਲਾਇਨ ਸੁਰਿੰਦਰ ਆਨੰਦ, ਪੀ.ਆਰ.ਓ. ਲਾਇਨ ਸ਼ਿਵਮ ਮਹਾਜਨ, ਖਜ਼ਾਨਚੀ ਐਡਵੋਕੇਟ ਅਮਨਦੀਪ ਸਿੰਘ, ਲਾਇਨ ਵਿਪਨ ਸ਼ਰਮਾ, ਲਾਇਨ ਦਿਨੇਸ਼ ਕੁਮਾਰ, ਲਾਇਨ ਅਮਿਤ ਮਹਾਜਨ, ਲਾਇਨ ਵਿਕਾਸ ਸ਼ਰਮਾ, ਲਾਇਨ ਵਿਸ਼ਾਲ ਸ਼ਰਮਾ, ਲਾਇਨ ਸੰਦੀਪ ਸ਼ਰਮਾ, ਲਾਇਨ ਡਾ. ਕਪਿਲ ਬੇਰੀ, ਲਾਇਨ ਗੌਰਵ ਬਾਂਬਾ, ਲਾਇਨ ਕਰਨ ਬਾਂਬਾ, ਲਾਇਨ ਸ਼ਿਆਮ ਤਿਵਾੜੀ, ਲਾਇਨ ਸੁਨੀਲ ਗੁਪਤਾ, ਲਾਇਨ ਰੋਬੀ ਵਾਲੀਆ, ਲਾਇਨ ਵਿਨੈ ਮਹਾਜਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਲਾਇਨ ਵਿਪਨ ਸ਼ਰਮਾ ਨੇ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਯੋਗੇਸ਼ ਬੇਰੀ ਨੇ ਲਾਇਨਜ਼ ਕਲੱਬ ਬਟਾਲਾ ਲੋਟਸ ਵੱਲੋਂ ਲੋਕਾਂ ਦੀ ਸੇਵਾ ਅਤੇ ਸਮਾਜ ਦੀ ਭਲਾਈ ਲਈ ਲਗਾਤਾਰ ਕੀਤੇ ਜਾ ਰਹੇ ਅਹਿਮ ਸਮਾਜਿਕ ਪ੍ਰੋਜੈਕਟਾਂ ’ਤੇ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਟਾਲਾ ਦੀਆਂ ਸਮੂਹ ਲਾਇਨਜ਼ ਕਲੱਬਾਂ ਵੱਲੋਂ ਲਗਾਏ ਗਏ ਮੈਗਾ ਮੈਡੀਕਲ ਚੈੱਕਅੱਪ ਕੈਂਪ ਵਿੱਚ ਵੀ ਲਾਇਨਜ਼ ਕਲੱਬ ਬਟਾਲਾ ਲੋਟਸ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲਾਇਨਜ਼ ਕਲੱਬ ਬਟਾਲਾ ਲੋਟਸ ਵੱਲੋਂ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ ਅਤੇ ਮਾਨਵਤਾ ਦੀ ਸੇਵਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਰਜੁਨ ਵੇਦ ਗੁਪਤਾ ਨੂੰ ਲਾਇਨਜ਼ ਕਲੱਬ ਬਟਾਲਾ ਲੋਟਸ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਲਾਇਨ ਯੋਗੇਸ਼ ਬੇਰੀ ਅਤੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਲਾਇਨ ਡਾ. ਅਰਜੁਨ ਵੇਦ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਲਾਇਨਿਜ਼ਮ ਦੇ ਸਿਧਾਂਤਾਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।