- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਵਾਂ ਪ੍ਰੋ. ਯੋਗੀ ਯਾਦਗਾਰੀ ਸਨਮਾਨ ਅਵਤਾਰ ਸਿੰਘ ਢਿੱਲੋਂ ਨੂੰ ਮਿਲਿਆ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦਾ ਪੰਜਵਾਂ ਯਾਦਗਾਰੀ ਸਨਮਾਨ ਸਮਾਰੋਹ ਕਾਲਜ ਦੇ ਸ਼ਹੀਦ ਭਗਤ ਸਿੰਘ ਹਾਲ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਪ੍ਰੋਫੈਸਰ ਡਾ. ਸੰਦੀਪ ਕੌਰ ਅਤੇ ਡਾ. ਸੰਦੀਪ ਵੱਲੋਂ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੇ ਜੀਵਨ ਨਾਲ ਸਬੰਧਤ ਇੱਕ ਸੰਖੇਪ ਡਾਕੂਮੈਂਟਰੀ ਦੀ ਪੇਸ਼ਕਾਰੀ ਨਾਲ ਕੀਤਾ ਗਿਆ।
ਚੰਡੀਗੜ੍ਹ ਤੋਂ ਪਹੁੰਚੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੇ ਵਿਦਿਆਰਥੀ ਡਾ. ਗੁਰਮੀਤ ਸਿੰਘ ਨੇ ਕਾਲਜ ਵਿੱਚ ਪੜ੍ਹਾਈ ਦੌਰਾਨ ਪ੍ਰੋਫੈਸਰ ਯੋਗੀ ਤੋਂ ਮਿਲੀ ਅਗਵਾਈ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ. ਸੁਰਿੰਦਰ ਸ਼ਾਂਤ, ਵਾਈਸ ਪ੍ਰਿੰਸੀਪਲ ਡਾ. ਕਰਨਜੀਤ ਸ਼ਰਮਾ, ਡਾ. ਲੇਖ ਰਾਜ, ਡਾ. ਬਲਦੇਵ ਸਿੰਘ ਬੱਦਨ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਅਤੇ ਮੱਖਣ ਕੋਹਾੜ ਨੇ ਵੀ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਸਾਬਕਾ ਨਿਊਜ਼ ਰੀਡਰ ਅਤੇ ਉੱਘੇ ਉਚਾਰਕ ਅਵਤਾਰ ਸਿੰਘ ਢਿੱਲੋਂ ਨੂੰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ, ਬਲਦੇਵ ਸਿੰਘ ਬੱਦਨ (ਸਾਬਕਾ ਡਾਇਰੈਕਟਰ, ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ), ਲੇਖਕ ਅਤੇ ਚਿੰਤਕ ਮਹਿੰਦਰ ਸਿੰਘ ਸੋਢੀ, ਕਹਾਣੀਕਾਰ ਅਤੇ ਕਵੀ ਕੰਵਲਜੀਤ ਸਿੰਘ ਭੁੱਲਰ, ਹਰਪ੍ਰੀਤ ਕੌਰ, ਤ੍ਰਿਪਤ ਕੌਰ ਢਿੱਲੋਂ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਕਾਮਰੇਡ ਮੁਲਖ ਰਾਜ ਅਤੇ ਸਰਦੂਲਗੜ੍ਹ ਤੋਂ ਪਹੁੰਚੇ ਸਾਹਿਤ ਪ੍ਰੇਮੀ ਵਿਜੇ ਕੁਮਾਰ ਸਚਦੇਵਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਵਿਜੇ ਅਗਨੀਹੋਤਰੀ ਦੇ ਇਨਕਲਾਬੀ ਗੀਤ ਨਾਲ ਹੋਈ। ਬਲਦੇਵ ਸਿੱਧੂ ਨੇ ਆਪਣੇ ਗੀਤ ਰਾਹੀਂ ਪ੍ਰੋਫੈਸਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ, ਕਨਵੀਨਰ ਸੁਭਾਸ਼ ਦੀਵਾਨਾ, ਜਨਰਲ ਸਕੱਤਰ ਪ੍ਰਤਾਪ ਪਾਰਸ, ਪਠਾਨਕੋਟ ਤੋਂ ਬਿਸ਼ਨ ਦਾਸ, ਪਾਲ ਗੁਰਦਾਸਪੁਰੀ, ਡਾ. ਸੁਖਵਿੰਦਰ ਸਿੰਘ, ਗੋਪਾਲ ਸ਼ਰਮਾ, ਬਟਾਲਾ ਤੋਂ ਸੁਲਤਾਨ ਭਾਰਤੀ, ਬਲਵੀਰ ਕਲਸੀ, ਸੀਤਲ ਗੁੰਨੋਪੁਰੀ, ਬੂਟਾ ਰਾਮ, ਮੰਗਤ ਚੰਚਲ, ਮਾਸਟਰ ਨਵਨੀਤ ਕੁਮਾਰ, ਰਾਜਨ ਤਰੇੜੀਆ, ਪਵਨ ਘਰੋਟੀਆਂ, ਪ੍ਰਿੰ. ਸੁਖਬੀਰ ਸਿੰਘ, ਗੁਰਦਿਆਲ ਚੰਦ ਰਾਹੀ, ਹਰਪਾਲ ਬੈਂਸ, ਕੁਲਦੀਪ ਘਾਂਗਲਾ, ਕੁਲਜੀਤ ਰੰਧਾਵਾ, ਹਰਪ੍ਰੀਤ ਕੌਰ, ਸੁਨੀਲ ਕੁਮਾਰ, ਰਜਨੀਸ਼ ਵਸ਼ਿਸ਼ਟ, ਪ੍ਰੀਤ ਰਾਣਾ, ਅਮਨ ਹੈਪੀ, ਜੱਗੀ ਠਾਕਰ, ਗੁਰਦੇਵ ਭੁੱਲਰ, ਰਜਿੰਦਰ ਸਿੰਘ ਛੀਨਾ ਅਤੇ ਅਸ਼ਵਨੀ ਕੁਮਾਰ ਨੇ ਵੀ ਹਾਜ਼ਰੀ ਲਵਾਈ। ਵਿਜੇਂਦਰ ਕੋਹਲੀ, ਕੇ.ਪੀ. ਸਿੰਘ, ਅੰਮ੍ਰਿਤਸਰ ਤੋਂ ਸਰਬਜੀਤ ਸੰਧੂ, ਹਰਜੀਤ ਸੰਧੂ, ਗੁਰਮੀਤ ਬਾਜਵਾ, ਲਖਨ ਮੇਘੀਆਂ, ਵਿਜੇ ਤਾਲਿਬ, ਜਗਤਾਰ ਗਿੱਲ, ਜਸਵੰਤ ਧਾਪ ਅਤੇ ਸੁਖਵਿੰਦਰ ਰੰਧਾਵਾ ਨੇ ਆਪਣੇ-ਆਪਣੇ ਕਲਾਮ ਪੇਸ਼ ਕੀਤੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਤਾਪ ਪਾਰਸ ਨੇ ਬਾਖੂਬੀ ਨਿਭਾਈ। ਇਸ ਮੌਕੇ ਸੁਹਾਵੀ ਐਪ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਲੁਧਿਆਣਾ ਤੋਂ ਉਚੇਚੇ ਤੌਰ 'ਤੇ ਆਪਣੀ ਟੀਮ ਨਾਲ ਪੰਹੁਚੇ ਹੋਏ ਸਨ। ਉਨ੍ਹਾਂ ਵੱਲੋਂ ਪੂਰਾ ਪ੍ਰੋਗਰਾਮ ਰਿਕਾਰਡ ਕੀਤਾ ਗਿਆ ਜੋ ਜਲਦੀ ਹੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾਵੇਗਾ। ਇਸ ਮੌਕੇ ਡਾ. ਚਿਰੰਜੀਵ ਸਿੰਘ, ਸੋਹਣ ਸਿੰਘ, ਸਨੇਹ ਲਤਾ, ਇੰਜ. ਗੁਰਦੀਪ ਸਿੰਘ ਅਤੇ ਡਾ. ਚੇਤਨਾ ਬਜਾਜ ਵੀ ਹਾਜ਼ਰ ਸਨ।