ਪੌਲੀਟੈਕਨਿਕ ਕਾਲਜ ਦੀ ਗਰਾਊਂਡ ’ਚ ਮਨਾਇਆ ਜਾਵੇਗਾ ਦੁਸਹਿਰਾ ਪੌਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਂਡ ਵਿੱਚ ਇਸ ਸਾਲ 20 ਅਕਤੂਬਰ ਨੂੰ ਮਨਾਇਆ ਜਾਵੇਗਾ ਸਾਝਾਂ ਤਿਉਹਾਰ ਦੁਸਹਿਰਾ
Publish Date: Sat, 17 Oct 2026 05:24 PM (IST)
Updated Date: Sun, 18 Oct 2026 04:03 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਸ਼ਹਿਰ ਚ ਪਿਛਲੇ 6 ਸਾਲਾਂ ਤੋਂ ਬਟਾਲਾ ਵਾਸੀ ਇਕੋ ਸਥਾਨ ਤੇ ਸਾਝਾਂ ਤਿਉਹਾਰ ਦੁਸਹਿਰਾ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨਾਲ ਰਲ-ਮਿਲ ਕੇ ਮਨਾ ਰਹੇ ਹਨ ਅਤੇ ਇਸ ਵਾਰ ਵੀ 20 ਅਕਤੂਬਰ ਨੂੰ ਪੂਰੇ ਉਤਸ਼ਾਹ ਨਾਲ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਬਟਾਲਾ ਵਿੱਚ ਦੁਸਹਿਰਾ ਮਨਾਇਆ ਜਾਵੇਗਾ। ਇਹ ਵਿਚਾਰ ਇੰਪਰੂਵਮੈਂਟ ਟਰੱਸਟ ਬਟਾਲਾ ਦੇ ਚੇਅਰਮੈਨ ਯਸ਼ਪਾਲ ਚੌਹਾਨ, ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ, ਸਮਾਜ ਸੇਵੀ ਅਮਨ ਸ਼ਿੰਗਾਰੀ, ਅੰਕੁਸ਼ ਮਹਿਤਾ ਮਹਿਲਾ ਵਿੰਗ ਪ੍ਰਧਾਨ ਕੰਚਨ ਚੌਹਾਨ ਸਮੇਤ ਵੱਖ-ਵੱਖ ਰਾਮ ਲੀਲ੍ਹਾ ਕਮੇਟੀਆਂ ਦੇ ਅਹੁਦੇਦਾਰਾਂ, ਧਾਰਮਿਕ, ਸਮਾਜਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਪਰੈੱਸ ਕਾਨਫਰੰਸ ਦੌਰਾਨ ਕੀਤਾ। ਚੇਅਰਮੈਨ ਚੌਹਾਨ, ਮੇਅਰ ਬਾਜਵਾ, ਚੇਅਰਮੈਨ ਮਹਿਤਾ ਸਮੇਤ ਵੱਖ ਵੱਖ ਬਟਾਲਾ ਸ਼ਹਿਰ ਦੀਆਂ ਸਖਸੀਅਤਾਂ ਨੇ ਮੀਡੀਆ ਨੂੰ ਸੰਬੋਧਨ ਕਰਦਆਂ ਅੱਗੇ ਕਿਹਾ ਦੁਸਹਿਰਾ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਅਤੇ ਹਰ ਸਾਲ ਦੀ ਤਰ੍ਹਾਂ ਵੀ ਇਸ ਸਾਲ ਪੌਲੀਟੈਕਨਿਕ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਪੂਰੇ ਉਤਸ਼ਾਹ ਨਾਲ ਦੁਸਹਿਰਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਸਹਿਰਾ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਆਪਸੀ ਭਾਈਚਾਰੇ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਹੈ ਕਿ ਉਹ 20 ਅਕਤੂਬਰ ਨੂੰ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੁਝ ਸਰਾਰਤੀ ਲੋਕ ਇਸ ਵਾਰ ਦੁਸਹਿਰਾ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਤੋਂ ਲਗਾਤਾਰ ਇਕੋ ਸਥਾਨ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਵਿਖੇ ਦੁਸਹਿਰਾ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ ਵੀ ਦੁਸਹਿਰਾ ਕਮੇਟੀ ਬਟਾਲਾ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਅਜਿਹੇ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਰਲ ਮਿਲ ਕੇ 20 ਅਕਤੂਬਰ ਨੂੰ ਕਾਹਨੂੰਵਾਨ ਰੋਡ ਪੌਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਂਡ ਵਿਖੇ ਹੁੰਮ ਹੁਮਾ ਕੇ ਪਹੁੰਚਣ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਚੇਅਰਮੈਨ ਕਿਰਪਾਲ ਸਿੰਘ ਉਦੋਵਾਲੀ, ਚੇਅਰਮੈਨ ਹਰਸ ਮਹਾਜਨ, ਸੀਨੀਅਰ ਆਗੂ ਪਰਦੀਪ ਕੁਮਾਰ, ਆਜਾਦਵਿੰਦਰ ਸਿੰਘ, ਵਿਜੇ ਸੋਨੀ, ਆਸ਼ੂ ਸਚਦੇਵਾ, ਧੀਰਜ ਕੁਮਾਰ, ਲਾਇਨ ਰਾਜੀਵ ਵਿੱਗ, ਕਰਨ ਦਾਸ ਸੰਧੂ, ਸਤੀਸ਼ ਕੁਮਾਰ, ਵਰੁਣ ਸ਼ਰਮਾ, ਅਤੁਲ ਮਹਾਜਨ, ਚੰਦਰ ਸ਼ੇਖਰ, ਸੋਨੂੰ ਭਗਤ, ਦੀਪਕ ਕੁਮਾਰ, ਪ੍ਰਭਜੀਤ ਸਿੰਘ, ਸੰਜੀਵ ਕੁਮਾਰ, ਰਜਿੰਦਰ ਚੌਹਾਨ, ਲਾਟੀ, ਸੈਮੀ, ਮਨਜਿੰਦਰ ਚੌਹਾਨ ਸਮੇਤ ਸ਼ਹਿਰ ਦੀਆਂ ਵੱਖ ਵੱਖ ਸਖਸੀਅਤਾਂ ਆਦਿ ਮੌਜੂਦ ਸਨ।