- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡਨ ਗਰੁੱਪ ਅਤੇ ਸ਼੍ਰੀ ਸੱਤਿਆ ਸਾਈ ਸੇਵਾ ਸੰਮਤੀ ਵੱਲੋਂ 31ਵਾਂ ਸੂਬਾ ਪੱਧਰੀ ਮੁਫ਼ਤ ਅੰਗਹੀਣ ਸਹਾਇਤਾ ਕੈਂਪ ਲਾਇਆ ਗਿਆ

-ਗੋਲਡਨ ਗਰੁੱਪ ਤੇ ਸ਼੍ਰੀ ਸੱਤਿਆ ਸਾਈਂ ਸੇਵਾ ਸੰਮਤੀ ਦਾ ਸ਼ਲਾਘਾਯੋਗ ਉਪਰਾਲਾ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਭਗਵਾਨ ਸ਼੍ਰੀ ਸੱਤਿਆ ਸਾਈ ਬਾਬਾ ਜੀ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਸ਼੍ਰੀ ਸੱਤਿਆ ਸਾਈ ਸੇਵਾ ਸੰਮਤੀ ਵੱਲੋਂ 31ਵਾਂ ਸੂਬਾ ਪੱਧਰੀ ਮੁਫ਼ਤ ਦਿਵਿਆਂਗ ਸਹਾਇਤਾ ਕੈਂਪ ਲਾਇਆ ਗਿਆ। ਇਸ ਮੌਕੇ ਡੀਸੀ ਗੁਰਦਾਸਪੁਰ ਆਦਿੱਤਿਆ ਉੱਪਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਗੋਲਡਨ ਗਰੁੱਪ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਦਾ ਅਨੂ ਮਹਾਜਨ, ਡਾ. ਅਸ਼ੋਕ ਮਹਾਜਨ, ਡਾ. ਮੀਨਾ ਮਹਾਜਨ, ਇੰਜੀਨੀਅਰ ਡਾ. ਰਾਘਵ ਮਹਾਜਨ, ਆਯੂਸ਼ੀ ਗੁਪਤਾ, ਟੀਆਰ ਸ਼ਰਮਾ ਅਤੇ ਸ਼੍ਰੀ ਸੱਤਿਆ ਸਾਈਂ ਸੇਵਾ ਸੰਮਤੀ ਵੱਲੋਂ ਰਣਵੀਰ, ਰਾਜੀਵ ਮਹਾਜਨ ਤੇ ਦੀਪਕ ਮਹਾਜਨ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਸਭ ਤੋਂ ਪਹਿਲਾਂ ਨਕਲੀ ਅੰਗ ਤਿਆਰ ਕਰਨ ਵਾਲੀ ਵਰਕਸ਼ਾਪ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਦਿਵਿਆਂਗਜਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਲਾਏ ਜਾ ਰਹੇ ਨਕਲੀ ਅੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਦਿਵਿਆਂਗਜਨਾਂ ਤੋਂ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਪੁੱਛਿਆ ਅਤੇ ਹਰ ਸੰਭਵ ਸਰਕਾਰੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮੁੱਖ ਮਹਿਮਾਨ ਨੇ ਸਮਾਗਮ ਵਾਲੇ ਪੰਡਾਲ ਵਿੱਚ ਪਹੁੰਚ ਕੇ ਗੋਲਡਨ ਗਰੁੱਪ ਦੇ ਸੰਸਥਾਪਕ ਸਵਰਗੀ ਦੀਨਾਨਾਥ ਮਹਾਜਨ ਅਤੇ ਸਵਰਗੀ ਕ੍ਰਿਸ਼ਨਾ ਕਾਂਤਾ ਮਹਾਜਨ ਦੀਆਂ ਤਸਵੀਰਾਂ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸ਼੍ਰੀ ਸੱਤਿਆ ਸਾਈ ਸੇਵਾ ਸੰਮਤੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਨੇ ਹਾਜ਼ਰ ਸੰਗਤ ਨੂੰ ਬਾਬਾ ਜੀ ਦੀਆਂ ਸਿੱਖਿਆਵਾਂ ਅਤੇ ਸਮਿਤੀ ਵੱਲੋਂ ਕੀਤੇ ਜਾ ਰਹੇ ਸੇਵਾ-ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਮੋਹਿਤ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਪਿਛਲੇ 31 ਸਾਲਾਂ ਦੌਰਾਨ 3402 ਦਿਵਿਆਂਗ ਭੈਣਾਂ-ਭਰਾਵਾਂ ਨੂੰ ਨਕਲੀ ਅੰਗ ਲਗਾ ਕੇ ਆਤਮਨਿਰਭਰ ਬਣਾਉਣ ਵਿੱਚ ਮਦਦ ਕੀਤੀ ਜਾ ਚੁੱਕੀ ਹੈ। ਇਸ 31ਵੇਂ ਕੈਂਪ ਦੌਰਾਨ ਵੀ 68 ਦਿਵਿਆਂਗਜਨਾਂ ਨੂੰ ਨਕਲੀ ਅੰਗ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਨਿਰਸਵਾਰਥ ਸੇਵਾ ਕਾਰਜ ਕਰਨ ਦੀ ਪ੍ਰੇਰਨਾ ਭਗਵਾਨ ਸ਼੍ਰੀ ਸੱਤਿਆ ਸਾਈ ਬਾਬਾ ਜੀ ਤੋਂ ਹੀ ਮਿਲ ਸਕਦੀ ਹੈ।
ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਬਚਪਨ ਤੋਂ ਹੀ ਸ਼੍ਰੀ ਸੱਤਿਆ ਸਾਈ ਬਾਬਾ ਜੀ ਦੇ ਵਿਚਾਰਾਂ ਅਤੇ ਸਿੱਖਿਆਵਾਂ ਤੋਂ ਪ੍ਰੇਰਿਤ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਤੇ ਡਾ. ਮੋਹਿਤ ਮਹਾਜਨ ਵੱਲੋਂ ਇਸ ਨੇਕ ਕਾਰਜ ਵਿੱਚ ਪਾਏ ਜਾ ਰਹੇ ਯੋਗਦਾਨ ਤੋਂ ਉਹ ਬੇਹੱਦ ਪ੍ਰਭਾਵਿਤ ਹਨ। ਸਮਾਗਮ ’ਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਯਾਦਵਿੰਦਰ ਸਿੰਘ ਬਰਾੜ ਆਪਣੀ ਧਰਮ ਪਤਨੀ ਸਮੇਤ, ਸ਼ਹੀਦ ਸੈਨਿਕ ਪਰਿਵਾਰ ਨਾਲ ਸਬੰਧਤ ਕੁੰਵਰ ਰਵਿੰਦਰ ਸਿੰਘ ਵਿੱਕੀ, ਨੀਰਜ ਸਲਹੋਤਰਾ, ਰਮੇਸ਼ ਮਹਾਜਨ, ਸ਼ਿਵ ਭੂਮੀ ਸੇਵਾ ਸੰਮਤੀ ਦੇ ਸੁਮਿਤ ਮਹਾਜਨ, ਲੱਕੀ, ਸੰਨੀ ਅਰੋੜਾ, ਵਿਪਿਨ ਮਹਾਜਨ, ਅਰੁਣ ਬੇਦੀ, ਵਰੁਣ ਮਰਵਾਹਾ, ਐਡਵੋਕੇਟ ਅਨਿਲ ਨੰਦਾ, ਅਨੂ ਗੰਡੋਤਰਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਨੇਜਰ ਸਕੱਤਰ ਸਿੰਘ, ਪਵਨ ਰਾਏ, ਸ਼ਿਵ ਗੌਤਮ, ਸੁਨੀਲ ਸੋਨੂੰ, ਵਿਜੈ ਸ਼ਰਮਾ, ਵਿਨੈ ਮਹਾਜਨ, ਹਿਤੇਸ਼ ਮਹਾਜਨ, ਤੀਰਥ ਰਾਮ, ਜੋਗਿੰਦਰ ਕਾਲੀਆ, ਹੀਰਾ ਅਰੋੜਾ, ਇੰਦਰਜੀਤ ਸਿੰਘ ਬਾਜਵਾ, ਪ੍ਰੇਮ ਖੋਸਲਾ, ਅਨਿਲ ਮਹਾਜਨ, ਭਾਰਤ ਭੂਸ਼ਣ, ਆਚਾਰੀਆ ਰਮੇਸ਼ ਪ੍ਰਸਾਦ, ਰਿੱਕੀ ਮਹੰਤ, ਰਮੇਸ਼ ਸ਼ਰਮਾ, ਸੋਹਣ ਲਾਲ, ਬਲਜੀਤ, ਪ੍ਰੋ. ਮਹਿੰਦਰ ਸਿੰਘ, ਸਰਦਾਰ ਮਨੋਹਰ ਲਾਲ, ਰਮੇਸ਼ ਸਲੋਤਰਾ, ਅਭੈ ਮਹਾਜਨ, ਹੁਸ਼ਿਆਰਪੁਰ ਤੋਂ ਅਕਸ਼ਰ ਸਿੰਘ, ਮਾਤਾ ਫੁੱਲਾਂ ਵਾਲੀ, ਡਾ. ਐੱਚਐੱਸ ਢਿੱਲੋਂ, ਆਕਾਸ਼ ਫਾਈਨਾਂਸਰ, ਅਸ਼ਵਨੀ ਮਹਾਜਨ, ਵਿਨੋਦ ਗੁਪਤਾ, ਜੇਐੱਸ ਠਾਕੁਰ, ਹਰਵਿੰਦਰ ਸੋਨੀ, ਰਾਕੇਸ਼ ਜੋਤੀ, ਰੋਹਿਤ ਉੱਪਲ, ਚਿਨਮਯ ਮਿਸ਼ਨ ਦੇ ਹੀਰਾ ਅਰੋੜਾ, ਪ੍ਰਿੰਸੀਪਲ ਜਤਿੰਦਰ ਗੁਪਤਾ, ਪ੍ਰਿੰਸੀਪਲ ਪ੍ਰਿਅੰਕਾ ਮਹਾਜਨ, ਪ੍ਰਿੰਸੀਪਲ ਸ਼ਿਖਾ ਮਦਾਨ, ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਸਮੂਹ ਸਟਾਫ਼ ਤੇ ਸ਼ਹਿਰ ਦੀਆਂ ਕਈ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਅਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ।