ਨੀਲਮ ਅਗਰਵਾਲ ਦੀ 15ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ
ਸਵਰਗੀ ਨੀਲਮ ਅਗਰਵਾਲ ਦੀ 15ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ
Publish Date: Sat, 03 Oct 2026 03:52 PM (IST)
Updated Date: Sat, 03 Oct 2026 03:55 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਐੱਚਆਰਏ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ ਅਤੇ ਆਂਚਲ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਕੂਲ ਦੇ ਚੇਅਰਮੈਨ ਹੀਰਾਮਨੀ ਅਗਰਵਾਲ ਦੀ ਧਰਮਪਤਨੀ ਸਵ. ਨੀਲਮ ਅਗਰਵਾਲ ਦੀ 15ਵੀਂ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਦੌਰਾਨ ਸਵ. ਨੀਲਮ ਅਗਰਵਾਲ ਦੀ ਯਾਦ ’ਚ ਹਵਨ ਕੀਤਾ ਗਿਆ। ਇਸ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਾਇਰੈਕਟਰ ਸੱਤਿਆ ਸੇਨ ਅਗਰਵਾਲ (ਪੁੱਤਰ), ਆਂਚਲ ਅਗਰਵਾਲ (ਨੂੰਹ), ਡਾਕਟਰ ਪ੍ਰਾਚੀ ਅਗਰਵਾਲ (ਪੋਤੀ), ਮਾਸਟਰ ਸ਼ਾਕਾਸ ਅਗਰਵਾਲ (ਪੋਤਾ), ਨੀਲੋਫਰ, ਬਲਦੇਵ ਠਾਕੁਰ, ਪ੍ਰਿੰਸੀਪਲ ਸਤੀਸ਼ ਕੁਮਾਰ, ਨਵਦੀਪ ਕੌਰ ਅਤੇ ਸਕੂਲ ਦੇ ਸਟਾਫ਼ ਮੈਂਬਰ ਆਦਿ ਸ਼ਾਮਲ ਹੋਏ। ਹਵਨ ਦੇ ਬਾਅਦ ਸਵਰਗੀ ਨੀਲਮ ਅਗਰਵਾਲ ਦੀ ਤਸਵੀਰ ਦੇ ਸਨਮੁੱਖ ਜੋਤੀ ਪ੍ਰਜਵਲਿਤ ਕਰਕੇ ਸਭ ਨੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਅਤੇ ਭਜਨ ਕੀਰਤਨ ਦਾ ਪ੍ਰੋਗਰਾਮ ਪੇਸ਼ ਕੀਤਾ। ਇਸ ਦੇ ਬਾਅਦ ਪੰਕਜ ਨੇ ਅੰਮ੍ਰਿਤ ਵਾਣੀ ਦਾ ਪ੍ਰੋਗਰਾਮ ਵੀ ਪੇਸ਼ ਕੀਤਾ। ਪ੍ਰੋਗਰਾਮ ਦੇ ਅੰਤ ’ਚ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਆਂਚਲ ਅਗਰਵਾਲ ਅਤੇ ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।