
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੇਰਿੰਗ ਕਾਲਜ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਜੇਪੀ ਸਿੰਘ ਦੇ ਯੋਗ ਮਾਰਗਦਰਸ਼ਨ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਅਮਿਤਾ ਤੇ ਡਾ. ਸਵਿਤਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜਤਿੰਦਰ ਕੌਰ ਦੇ ਯਤਨਾਂ ਸਦਕਾ ਕਾਲਜ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਿਸਿਜ਼ ਇੰਦਰਜੀਤ ਕੌਰ ਅਤੇ ਮਿਸਿਜ਼ ਮੰਜੂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਡਾਕਟਰ ਜੇਪੀ ਸਿੰਘ ਨੇ ਸੰਬੋਧਨ ਕਰਦਿਆਂ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਅਜਿਹੇ ਤਿਉਹਾਰ ਸਕੂਲਾਂ ਤੇ ਕਾਲਜਾਂ ਵਿੱਚ ਜ਼ਰੂਰ ਮਨਾਉਣੇ ਚਾਹੀਦੇ ਹਨ ਤਾਂ ਜੋ ਅਜੋਕੀ ਪੀੜ੍ਹੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਮੌਕੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮਹਿੰਦੀ, ਗੁੱਤ ਪਰਾਂਦਾ, ਸੋਲੋ ਡਾਂਸ ,ਗਰੁੱਪ ਡਾਂਸ, ਗੀਤ ਮੁਕਾਬਲਾ, ਮਿਸ ਤੀਜ ਅਤੇ ਕਾਵਿ ਉੱਚਾਰਣ ਸਨ। ਇਹਨਾਂ ਮੁਕਾਬਲਿਆਂ ਵਿੱਚੋਂ ਵੱਖ-ਵੱਖ ਵਿਦਿਆਰਥੀ ਜੇਤੂ ਰਹੇ ਜਿਨ੍ਹਾਂ ਵਿੱਚੋਂ ਮਹਿੰਦੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਰਮਨਦੀਪ ਕੌਰ ਅਤੇ ਦੂਸਰਾ ਸਥਾਨ ਦਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਸੋਲੋ ਸੌਂਗ ਵਿੱਚੋਂ ਕਿਰਨਦੀਪ ਕੌਰ ਪਹਿਲੇ ਸਥਾਨ ਤੇ ਰੂਥ ਦੂਸਰੇ ਸਥਾਨ ’ਤੇ ਅਤੇ ਤੀਸਰੇ ਸਥਾਨ ’ਤੇ ਹਿਮਾਂਸ਼ੀ ਤੇ ਸ਼ਹਿਨਾਜ਼ ਰਹੀਆਂ। ਗੁੱਤ ਪਰਾਂਦਾ ਮੁਕਾਬਲੇ ਵਿੱਚੋਂ ਮੁਸਕਾਨ ਭਾਟੀਆ ਸੁੰਦਰ ਗੁੱਤ ਬਣਾ ਕੇ ਪਹਿਲੇ ਸਥਾਨ ’ਤੇ ਰਹੀ ਤੇ ਦੂਸਰੇ ਸਥਾਨ ’ਤੇ ਅੰਸ਼ਿਕਾ ਤੇ ਤੀਸਰੇ ਸਥਾਨ ’ਤੇ ਨੇਹਾ ਰਹੀ। ਗਰੁੱਪ ਡਾਂਸ ਮੁਕਾਬਲੇ ਵਿੱਚੋਂ ਬਲਜੀਤ ਅਤੇ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਵਰੀਨ ਤੇ ਸੁਮਨ ਸੰਧੂ ਨੇ ਦੂਜਾ ਅਤੇ ਅਵਨੀਤ, ਸ੍ਰਿਸ਼ਟੀ ਤੇ ਹਰਸਿਮਰਨ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੋਲੋ ਡਾਂਸ ਵਿੱਚੋਂ ਬਲਜੀਤ ਪਹਿਲੇ ਸਥਾਨ ਉੱਤੇ ਅਮਨਪ੍ਰੀਤ ਕੌਰ, ਦੂਸਰੇ ਸਥਾਨ ਉੱਤੇ ਤੇ ਪੁਨੀਤ ਤੀਸਰੇ ਸਥਾਨ ਉੱਤੇ ਰਹੀ। ਕਾਵਿ ਉਚਾਰਣ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਸਾਨੀਆ, ਦੂਸਰਾ ਸਥਾਨ ਪਰਮਿੰਦਰ ਕੌਰ ਤੇ ਤੀਸਰਾ ਸਥਾਨ ਗੁਰਵਿੰਦਰ ਕੌਰ ਨੇ ਹਾਸਿਲ ਕੀਤਾ। ਇਸ ਮੌਕੇ ਮਿਸ ਤੀਜ ਦਾ ਖਿਤਾਬ ਗੌਰੀ ਨੂੰ ਮਿਲਿਆ ਤੇ ਸੋਹਣੀ ਮੁਟਿਆਰ ਦਾ ਖਿਤਾਬ ਗੁਰਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਡਾ ਜਤਿੰਦਰ ਕੌਰ, ਸਟਾਫ਼ ਸਕੱਤਰ ਪ੍ਰੋ. ਨੀਰਜ ਸ਼ਰਮਾ ਸਮੇਤ ਸਮੁੱਚਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ।