ਲੌਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ 'ਤੀਆਂ ਦਾ ਤਿਉਹਾਰ' ਲੌਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ 'ਤੀਆਂ ਦਾ ਤਿਉਹਾਰ'
Publish Date: Thu, 20 Aug 2026 04:26 PM (IST)
Updated Date: Thu, 20 Aug 2026 04:27 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਲੌਰੈਂਸ ਇੰਟਰਨੈਸ਼ਨਲ ਸਕੂਲ, ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਸਾਓਣ ਦਾ ਪਵਿੱਤਰ ਤਿਉਹਾਰ ਤੀਆਂ (ਤੀਜ) ਬਹੁਤ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚੇ ਸਕੂਲ ਨੂੰ ਪੰਜਾਬੀ ਵਿਰਸੇ ਦੇ ਰੰਗਾਂ ਵਿੱਚ ਸਜਾਇਆ ਗਿਆ ਸੀ।ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਪਰੰਪਰਾਗਤ ਪੰਜਾਬੀ ਪਹਿਰਾਵੇ—ਫੁਲਕਾਰੀ, ਚੂੜੀਆਂ ਅਤੇ ਗਹਿਣਿਆਂ ਵਿੱਚ ਸਜ-ਧਜ ਕੇ ਪਹੁੰਚੀਆਂ। ਸਕੂਲ ਵਿੱਚ ਪੀਂਘਾਂ ਝੂਟਣ, ਮਹਿੰਦੀ ਲਗਾਉਣ ਅਤੇ ਪੰਜਾਬੀ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਨੇ ਢੋਲ ਦੀ ਥਾਪ ਤੇ ਬੋਲੀਆਂ ਪਾ ਕੇ ਅਤੇ ਗਿੱਧਾ ਪੇਸ਼ ਕਰਕੇ ਪੂਰੇ ਮਾਹੌਲ ਨੂੰ ਖੁਸ਼ਨੁਮਾ ਤੇ ਰੰਗਦਾਰ ਬਣਾ ਦਿੱਤਾ।ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਉਪਮਾ ਮਹਾਜਨ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਆਪਣੇ ਸੰਬੋਧਨ ਵਿੱਚ ਡਾ. ਮਹਾਜਨ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਆਪਣੀ ਅਮੀਰ ਵਿਰਾਸਤ ਪ੍ਰਤੀ ਪ੍ਰੇਮ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਵਧਾਉਂਦੇ ਹਨ। ਧੀਆਂ ਦੇ ਸਮਾਗਮ ਵਿੱਚ ਸੁਨੱਖੀ ਮੁਟਿਆਰ ਖਤਾਬ ਦੇ ਹੇਠ ਇੱਕ ਛੋਟੀ ਜਿਹੀ ਪ੍ਰਤਿਯੋਗੀਤਾ ਵੀ ਕਰਵਾਈ ਗਈ, ਜਿਸ ’ਚ ਵਧੀਆ ਪੇਸ਼ਕਾਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੱਖਰੇ ਵੱਖਰੇ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਂਬਰ ਵਲੋਂ ਆਏ ਹੋਏ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹੋਰ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ ਅਤੇ ਉਹਨਾਂ ਦਾ ਸਾਰਾ ਪਰਿਵਾਰ, ਡਾਇਰੈਕਟਰ ਡਾ: ਗੁਰਿੰਦਰ ਕੌਰ ਮਾਨ ਅਤੇ ਪ੍ਰਿੰਸੀਪਲ ਵੱਲੋਂ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਨੂੰ ਇਸ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਅੰਤ ਵਿੱਚ ਸਾਰਿਆਂ ਨੇ ਪੰਜਾਬ ਦੇ ਲੋਕ ਨਾਚ ਗਿੱਧੇ ਦਾ ਭਰਪੂਰ ਆਨੰਦ ਮਾਣਿਆ।