- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪਲੀਮੈਂਟ ਪਾਰਟੀ.........ਵਿਆਹ ਪੁਰਬ ਮੌਕੇ ਸਾਫ ਸਫਾਈ ਦੀ ਸੇਵਾ ਨਿਭਾਉਣ ਵਾਲੀਆਂ ਟੀਮਾਂ ਨੂੰ ਕੀਤਾ ਸਨਮਾਨਿਤ : ਡਾ. ਭਾਗੋਵਾਲੀਆ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ਵਿਖੇ ਜਿਥੇ ਵੱਖ ਵੱਖ ਜਥੇਬੰਦੀਆਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ, ਉਥੇ ਨਾਲ ਹੀ ਐੱਸਈ ਬਲਦੇਵ ਸਿੰਘ ਸ਼ਾਹਪੁਰ ਅਤੇ ਉਨ੍ਹਾਂ ਦੀ ਸਮੁੱਚੀ ਸਫਾਈ ਟੀਮ ਹਰਭਜਨ ਸਿੰਘ ਲੁਕਮਾਨੀਆਂ, ਐਡਵੋਕੇਟਸ ਸੁਖਬੀਰ ਸਿੰਘ, ਗੁਰਮੁਖ ਸਿੰਘ, ਜਸਵਿੰਦਰ ਸਿੰਘ ਅਤੇ ਸਾਗਰ ਸਮੇਤ ਸਿੱਖ ਪਰਿਵਾਰ ਟਰੱਸਟ, ਵੁਆਇਸ ਆਫ ਬਟਾਲਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਸਮੇਤ ਹਰਦੀਪ ਸਿੰਘ ਬਾਜਵਾ ਐਡਵਾਈਜ਼ਰ, ਗੁਰਪਿੰਦਰ ਸਿੰਘ ਲਾਡੇ ਸ਼ਾਹ ਭਾਗੋਵਾਲ ਕੋਰ ਕਮੇਟੀ ਅਤੇ ਸਰਗਰਮ ਮੈਂਬਰ, ਰੁਪਿੰਦਰ ਸਿੰਘ ਸ਼ਾਮਪੁਰ, ਸੇਵਾ ਮੁਕਤ ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ ਅਤੇ ਸਹਾਰਾ ਕਲੱਬ ਦੇ ਮੈਂਬਰ ਤੇ ਪ੍ਰਧਾਨ ਜਤਿੰਦਰ ਕੱਦ, ਕਸ਼ਯਪ ਰਾਜਪੂਤ ਮਹਾਸਭਾ ਦੇ ਸੂਬਾ ਪ੍ਰਧਾਨ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ ਤੇ ਸਮੁੱਚੀ ਟੀਮ ਸਤਨਾਮ ਸਿੰਘ ਸੋਨੂੰ ਪ੍ਰਧਾਨ, ਹਰਜਿੰਦਰ ਸਿੰਘ ਜਨਰਲ ਸਕੱਤਰ, ਗੁਰਨਾਮ ਸਿੰਘ, ਲਖਵਿੰਦਰ ਸਿੰਘ, ਰੋਬਿਨ, ਮਨਰਾਜ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ, ਅਕਾਸ਼ਦੀਪ ਸਿੰਘ, ਜਸਬੀਰ ਸਿੰਘ, ਰਵਿੰਦਰ ਸਿੰਘ,ਆਕਾਸ਼, ਸੋਨੂੰ, ਵਿੱਕੀ ਸੰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਸਮੁੱਚੀ ਸਫਾਈ ਸੇਵਕ ਟੀਮ ਨੇ ਬਹੁਤ ਹੀ ਨਿਵੇਕਲੀ ਸੇਵਾ ਨਿਭਾਈ ਅਤੇ ਗਲੀਆਂ, ਸੜਕਾਂ, ਲੰਗਰਾਂ, ਛਬੀਲਾਂ, ਅਤੇ ਹੋਰ ਧਾਰਮਿਕ ਗਤੀਵਿਧੀਆਂ ਦੌਰਾਨ ਛੱਡੀ ਗਈ ਰਹਿੰਦ ਖ਼ੂੰਦ ਅਤੇ ਜੂਠੇ ਡਿਸਪੋਸੇਬਲ ਦੀ ਸਾਰੇ ਸ਼ਹਿਰ ਵਿੱਚ ਬਹੁਤ ਹੀ ਪ੍ਰੀਤ ਨਾਲ ਸਫ਼ਾਈ ਕਰਕੇ ਸੇਵਾ ਕੀਤੀ ਗਈ। ਇਸ ਮੌਕੇ ਸੇਵਾ ਕਰਨ ਵਾਲੀਆਂ ਟੀਮਾ ਨੂੰ ਸਿਰੋਪੇ ਦੇ ਕੇ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ, ਮਨਮੋਹਨ ਸਿੰਘ ਭਾਗੋਵਾਲੀਆ, ਰੁਪਿੰਦਰ ਸਿੰਘ ਸ਼ਾਮਪੁਰਾ, ਹਰਦੀਪ ਸਿੰਘ ਬਾਜਵਾ ਅਤੇ ਲਾਡੇ ਸ਼ਾਹ ਭਾਗੋਵਾਲ ਵਲੋਂ ਸਨਮਾਨਿਤ ਕੀਤਾ ਗਿਆ ।